ਖੇਡ ਮੰਤਰੀ ਗੌਰਵ ਗੌਤਮ ਨੇ ਅੰਬਾਲਾ ਦੇ ਯੁੱਧ ਯਾਦਗਾਰੀ ਸਟੇਡੀਅਮ ਦਾ ਕੀਤਾ ਦੌਰਾ, ਸੁਧਾਰ ਲਈ ਦਿੱਤੀਆਂ ਹਦਾਇਤਾਂ

48

ਅੱਜ ਦੀ ਆਵਾਜ਼ | 18 ਅਪ੍ਰੈਲ 2025

ਅੰਬਾਲਾ, ਹਰਿਆਣਾ – ਰਾਜ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਅੱਜ ਅੰਬਾਲਾ ਸਥਿਤ ਯੁੱਧ ਯਾਦਗਾਰੀ ਸਟੇਡੀਅਮ ਦਾ ਦੌਰਾ ਕਰਦੇ ਹੋਏ ਸਟੇਡੀਅਮ ਵਿਚ ਮਿਲ ਰਹੀਆਂ ਕਮੀਆਂ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸੁਧਾਰ ਕਰਨ ਦੀ ਹਦਾਇਤ ਦਿੱਤੀ।

ਜਲਦੀ ਹੋਣਗੇ ਸੁਧਾਰ
ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਸਟੇਡੀਅਮ ਦੀ ਮੌਜੂਦਾ ਹਾਲਤ ਚਿੰਤਾਜਨਕ ਹੈ। ਪਰ ਜਲਦੀ ਹੀ ਸਾਰੀਆਂ ਥਾਵਾਂ ‘ਤੇ ਸੁਧਾਰ ਕਰਵਾਏ ਜਾਣਗੇ ਤਾਂ ਜੋ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ।

ਅੰਤਰਰਾਸ਼ਟਰੀ ਮੈਚਾਂ ਦੀ ਤਿਆਰੀ
ਉਨ੍ਹਾਂ ਕਿਹਾ ਕਿ ਸਰਕਾਰ ਦੀ ਯੋਜਨਾ ਸਟੇਡੀਅਮ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਕਰਵਾਉਣ ਦੀ ਹੈ। ਇਸ ਲਈ ਸਾਰੀਆਂ ਤਿਆਰੀਆਂ ਨੂੰ ਤੇਜੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

ਕਾਂਗਰਸ ‘ਤੇ ਭ੍ਰਿਸ਼ਟਾਚਾਰ ਦੇ ਆਰੋਪ
ਰੌਬਰਟ ਵਾਡਰਾ ਦੇ ਮਾਮਲੇ ਵਿਚ ਈ.ਡੀ. ਦੀ ਕਾਰਵਾਈ ਬਾਰੇ ਸਵਾਲ ‘ਤੇ ਗੌਤਮ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਵਿਚ ਲੀਪਤਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਹਿੱਸੇ ‘ਚ ਕਾਂਗਰਸ ਦੀ ਭ੍ਰਿਸ਼ਟ ਨੀਤੀ ਸਾਹਮਣੇ ਆ ਰਹੀ ਹੈ। ਕਾਂਗਰਸ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਉਨ੍ਹਾਂ “ਪਾਪਾਂ ਨੂੰ ਢਕਣ ਦੀ ਕੋਸ਼ਿਸ਼” ਦੱਸਿਆ।