ਕ*ਤਲ ਕੇਸ ‘ਚ 4 ਕਰੋੜ ਫਿ*ਰੌਤੀ ਦੇ ਦੋਸ਼, SHO ਗ੍ਰਿ*ਫ਼ਤਾਰ

26

ਹੁਸ਼ਿਆਰਪੁਰ 18 July 2026 AJ DI Awaaj

Punjab Desk :   ਪੰਜਾਬ ਪੁਲਿਸ ਦੇ ਇੱਕ SHO ਨੂੰ 4 ਕਰੋੜ ਰੁਪਏ ਦੀ ਕਥਿਤ ਫਿ*ਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿ*ਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿੱਚ ਜਨਵਰੀ 2026 ਵਿੱਚ ਹੋਏ ਇੱਕ ਕ*ਤਲ ਦੀ ਜਾਂਚ ਨਾਲ ਜੁੜਿਆ ਹੋਇਆ ਹੈ।

ਸ਼ਿਕਾਇਤਕਰਤਾ, ਅਮਰੀਕਾ ਵਿੱਚ ਰਹਿ ਰਹੇ ਸੇਵਾਮੁਕਤ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ 15 ਜਨਵਰੀ 2026 ਨੂੰ ਸ਼ਾਮ ਕਰੀਬ 4 ਵਜੇ ਟਾਂਡਾ ਦੇ ਪਿੰਡ ਮਿਆਣੀ ਵਿੱਚ ਤਿੰਨ ਬਾਈਕ ਸਵਾਰ ਹ*ਮਲਾਵ*ਰਾਂ ਨੇ ‘ਆਪ’ ਵਰਕਰ ਅਤੇ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਸਤਕਰਤਾਰ ਦੀ ਗੋ*ਲੀ ਮਾਰ ਕੇ ਹੱ*ਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਟਾਂਡਾ ਪੁਲਿਸ ਨੇ ਕ*ਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

24 ਮਈ 2026 ਨੂੰ ਉਸ ਵੇਲੇ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕ*ਤਲ ਪਰਿਵਾਰਕ ਰੰਜਿਸ਼ ਕਾਰਨ ਕਰਵਾਇਆ ਗਿਆ ਸੀ। ਪੁਲਿਸ ਨੇ ਦੋਸ਼ ਲਗਾਇਆ ਕਿ ਅਮਰੀਕਾ ਵਿੱਚ ਰਹਿ ਰਹੇ ਸੇਵਾਮੁਕਤ ਏਐਸਆਈ ਚਰਨਜੀਤ ਸਿੰਘ ਅਤੇ ਮ੍ਰਿ*ਤਕ ਦੇ ਸਾਲੇ ਨੇ ਧੀ ਦੇ ਤਲਾਕ ਦੀ ਰੰਜਿਸ਼ ਦੇ ਚਲਦਿਆਂ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਸੀ।

ਇਸ ਦਰਮਿਆਨ ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ SHO ਗੁਰਿੰਦਰਜੀਤ ਸਿੰਘ ਨਾਗਰਾ ਨੇ ਉਸ ਦਾ ਨਾਮ ਕੇਸ ਵਿੱਚੋਂ ਕੱਢਣ ਦੇ ਬਦਲੇ ਕਰੀਬ 4 ਕਰੋੜ ਰੁਪਏ ਦੀ ਮੰਗ ਕੀਤੀ। ਦੋਸ਼ਾਂ ਮੁਤਾਬਕ ਰਕਮ ਨਾ ਦੇਣ ‘ਤੇ ਉਸ ਨੂੰ ਗੰਭੀਰ ਨਤੀਜਿਆਂ ਦੀ ਧ*ਮਕੀ ਦਿੱਤੀ ਗਈ। ਇਸ ਤੋਂ ਬਾਅਦ ਚਰਨਜੀਤ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਅਮਰੀਕੀ ਜਾਂਚ ਏਜੰਸੀ FBI ਕੋਲ ਕੀਤੀ।

10 ਜੁਲਾਈ 2026 ਨੂੰ ਅਮਰੀਕੀ ਅਤੇ ਕੈਨੇਡੀਅਨ ਜਾਂਚ ਏਜੰਸੀਆਂ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਸਰਗਰਮ ਗੈਂਗ*ਸਟਰ ਨੈੱਟਵਰਕਾਂ ਖ਼ਿਲਾਫ਼ ਸਾਂਝਾ ਆਪ੍ਰੇਸ਼ਨ ਚਲਾਇਆ। ਕੈਲੀਫੋਰਨੀਆ ਵਿੱਚ ਗੈਂ*ਗਸਟਰ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਦੀ ਜਾਂਚ ਦੌਰਾਨ ਇੱਕ ਭਾਰਤੀ ਪੁਲਿਸ ਅਧਿਕਾਰੀ ਦਾ ਨਾਮ ਵੀ ਸਾਹਮਣੇ ਆਇਆ।

ਅਮਰੀਕੀ ਏਜੰਸੀਆਂ ਦਾ ਦਾਅਵਾ ਹੈ ਕਿ ਪੰਜਾਬ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੇ ਇੱਕ ਗੈਂਗ ਨੈੱਟਵਰਕ ਨਾਲ ਮਿਲ ਕੇ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ ਕਥਿਤ ਤੌਰ ‘ਤੇ 4 ਕਰੋੜ ਰੁਪਏ ਦੀ ਫਿ*ਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਵੀ ਕਥਿਤ ਗੈਂ*ਗਸਟ*ਰਾਂ ਨਾਲ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ।

ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੰਬੰਧਿਤ ਏਜੰਸੀਆਂ ਵੱਲੋਂ ਦੋਸ਼ਾਂ ਦੀ ਪੁਸ਼ਟੀ ਲਈ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।