ਪੈਟਰੋਲ ਪੰਪ ਕਰਮਚਾਰੀ ਨੂੰ ਥੱਪੜ ਮਾਰਨ ਵਾਲੇ SDM ਸਸਪੈਂਡ

9

ਰਾਜਸਥਾਨ: 24 Oct 2025 AJ DI Awaaj

National Desk : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਐਸਡੀਐਮ ਛੋਟੂ ਲਾਲ ਸ਼ਰਮਾ ਨੂੰ ਪੈਟਰੋਲ ਪੰਪ ਕਰਮਚਾਰੀ ਨਾਲ ਬਦਸਲੂਕੀ ਕਰਨਾ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ ‘ਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਅਧਿਕਾਰੀ ਨੂੰ ਤੁਰੰਤ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਅਧਿਕਾਰਿਕ ਜਾਣਕਾਰੀ ਮੁਤਾਬਕ, ਘਟਨਾ ਭੀਲਵਾੜਾ ਦੇ ਇੱਕ ਸੀਐਨਜੀ ਪੰਪ ‘ਤੇ ਵਾਪਰੀ, ਜਿੱਥੇ SDM ਛੋਟੂ ਲਾਲ ਸ਼ਰਮਾ ਨੇ ਕਥਿਤ ਤੌਰ ‘ਤੇ ਇੱਕ ਕਰਮਚਾਰੀ ਨੂੰ ਥੱਪੜ ਮਾਰਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸਰਕਾਰ ਨੇ ਤੁਰੰਤ ਐਕਸ਼ਨ ਲਿਆ।

ਰਾਜਸਥਾਨ ਪਰਸੋਨਲ ਵਿਭਾਗ ਨੇ ਵੀਰਵਾਰ ਨੂੰ ਸ਼ਰਮਾ ਦੀ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਹੈ। ਹੁਕਮ ਅਨੁਸਾਰ, ਮੁਅੱਤਲੀ ਦੌਰਾਨ ਸ਼ਰਮਾ ਜੈਪੁਰ ਵਿੱਚ ਪਰਸੋਨਲ ਵਿਭਾਗ ਦੇ ਸਕੱਤਰੇਤ ਨਾਲ ਜੁੜੇ ਰਹਿਣਗੇ

ਜ਼ਿਕਰਯੋਗ ਹੈ ਕਿ ਵੀਡੀਓ ਵਿੱਚ SDM ਅਤੇ ਪੈਟਰੋਲ ਪੰਪ ਕਰਮਚਾਰੀ ਵਿਚਕਾਰ ਤਕਰਾਰ ਤੋਂ ਬਾਅਦ ਮਾਰਪੀਟ ਦੀ ਘਟਨਾ ਸਪਸ਼ਟ ਤੌਰ ‘ਤੇ ਦੇਖੀ ਜਾ ਸਕਦੀ ਹੈ। ਘਟਨਾ ਤੋਂ ਬਾਅਦ ਜਨਤਾ ਵਿੱਚ ਵੀ ਇਸ ਬਾਰੇ ਗੁੱਸਾ ਦਿਖਾਈ ਦਿੱਤਾ, ਜਿਸ ਕਾਰਨ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਪਈ।