ਤਰਨਤਾਰਨ, 21 ਅਗਸਤ 2026 AJ DI Awaaj
Punjab Desk : ਭਾਰਤੀ ਕਿਸਾਨ ਯੂਨੀਅਨ ਮਝੈਲ ਗਰੁੱਪ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਭਰਾ ਸਤਪਾਲ ਸਿੰਘ ਪਾਲਾ ਦੇ ਕ*ਤਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਲਵਜੀਤ ਸਿੰਘ ਦੀ ਖੂਨ ਨਾਲ ਲੱਥਪੱਥ ਲਾ*ਸ਼ ਸਤਨਾਮ ਸਿੰਘ ਦੇ ਪਿੰਡ ਬੂਹ ਸਥਿਤ ਘਰ ਤੋਂ ਬਰਾਮਦ ਹੋਈ ਹੈ।
ਲਵਜੀਤ ਸਿੰਘ ਦੇ ਸਰੀਰ ’ਤੇ ਗੋਲੀਆਂ ਅਤੇ ਤੇ*ਜ਼ਧਾਰ ਹਥਿ*ਆਰਾਂ ਦੇ ਵਾਰ ਦੇ ਨਿਸ਼ਾਨ ਮਿਲਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਇਸ ਨੂੰ ਸਤਪਾਲ ਪਾਲਾ ਦੇ ਕ*ਤਲ ਦਾ ਬਦਲਾ ਲੈਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੀ ਅਸਲ ਸੱਚਾਈ ਸਪੱਸ਼ਟ ਹੋਵੇਗੀ।
12 ਅਗਸਤ ਨੂੰ ਹੋਇਆ ਸੀ ਸਤਪਾਲ ਪਾਲਾ ਦਾ ਕ*ਤਲ
ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਗੋ*ਲੀਆਂ ਮਾਰ ਕੇ ਕ*ਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਦੇ ਦੋਸਤ ਅਤੇ ਪਿੰਡ ਕੋਟ ਬੁੱਢਾ ਵਾਸੀ ਲਵਜੀਤ ਸਿੰਘ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਦੀ ਗ੍ਰਿ*ਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਵੀਰਵਾਰ ਨੂੰ ਲਵਜੀਤ ਸਿੰਘ ਦੀ ਲਾ*ਸ਼ ਸਤਨਾਮ ਸਿੰਘ ਦੇ ਘਰ ਤੋਂ ਮਿਲੀ। ਸਤਨਾਮ ਸਿੰਘ ਦੇ ਪਿਤਾ ਦਲਬੀਰ ਸਿੰਘ ਮੁਤਾਬਕ ਕੁਝ ਕਾਰ ਸਵਾਰ ਵਿਅਕਤੀ ਲਵਜੀਤ ਦੀ ਲਾ*ਸ਼ ਘਰ ਦੇ ਬਾਹਰ ਛੱਡ ਕੇ ਚਲੇ ਗਏ। ਉਨ੍ਹਾਂ ਨੇ ਦੱਸਿਆ ਕਿ ਕਾਰ ਸਵਾਰਾਂ ਨੇ ਲਵਜੀਤ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਸੀ।
ਪੁਲਿਸ ਨੇ ਸਤਨਾਮ ਸਿੰਘ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ
ਪੁਲਿਸ ਨੇ ਇਸ ਘਟਨਾ ਸਬੰਧੀ ਸਤਨਾਮ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ ਰਿਪੁਦਮਨ ਨੇ ਕਿਹਾ ਕਿ ਲਵਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅੱਜ ਸਤਪਾਲ ਸਿੰਘ ਪਾਲਾ ਦੀ ਅੰਤਿਮ ਅਰਦਾਸ ਹੋ ਰਹੀ ਹੈ। ਇਸ ਕਾਰਨ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ।

















