ਸਰਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ‘ਚ ਆਈ ਅੱਵਲ

61

ਲੁਧਿਆਣਾ:21 Aug 2025 AJ DI Awaaj

Punjab Desk : ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਦੀ ਵਿਦਿਆਰਥਣ ਸਰਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਗਏ ਐਮ.ਐਸਸੀ. ਫਿਜਿਕਸ ਦੇ ਦੂਜੇ ਸਮੈਸਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਇਹ ਜਿਕਰਯੋਗ ਹੈ ਕਿ ਸਰਪ੍ਰੀਤ ਕੌਰ ਨੇ ਬਾਰਵੀਂ ਜਮਾਤ ਵਿੱਚ ਸੂਬਾ ਪੱਧਰ ‘ਤੇ 19ਵਾਂ ਸਥਾਨ ਹਾਸਲ ਕੀਤਾ ਸੀ ਅਤੇ ਗਰੈਜੂਏਸ਼ਨ ਦੌਰਾਨ ਆਪਣੇ ਉਤਕ੍ਰਿਸ਼ਟ ਅਕਾਦਮਿਕ ਪ੍ਰਦਰਸ਼ਨ ਕਾਰਨ ਸਕਾਲਰਸ਼ਿਪ ਵੀ ਪ੍ਰਾਪਤ ਕੀਤੀ।

ਕਾਲਜ ਦੀ ਡਾਇਰੈਕਟਰ ਸ੍ਰੀਮਤੀ ਚਰਨਜੀਤ ਕੌਰ ਮਾਹਲ ਨੇ ਸਰਪ੍ਰੀਤ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਸਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।