ਬਾਬਾ ਸਿੱਦੀਕੀ ਕ*ਤਲ ਕੇਸ ਨਾਲ ਜੋੜ ਕੇ ਜਾਂਚ
ਜੀਸ਼ਾਨ ਅਖਤਰ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕ*ਤਲ ਮਾਮਲੇ ਵਿੱਚ ਲੋੜੀਂਦੇ ਮੁਲਜ਼ਮਾਂ ਵਿੱਚੋਂ ਇੱਕ ਹੈ। ਬਾਬਾ ਸਿੱਦੀਕੀ ਦੀ ਅਕਤੂਬਰ 2024 ਵਿੱਚ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਉਨ੍ਹਾਂ ਦੇ ਪੁੱਤਰ ਦੇ ਦਫ਼ਤਰ ਦੇ ਬਾਹਰ ਗੋ*ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਹੁਣ ਸੈਫ ਨੂੰ ਮਿਲੀ ਧ*ਮਕੀ ਅਤੇ ਇਸ ਮਾਮਲੇ ਵਿਚਕਾਰ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਜਨਵਰੀ 2025 ਵਿੱਚ ਹੋਇਆ ਸੀ ਸੈਫ ’ਤੇ ਚਾ*ਕੂ ਨਾਲ ਹ*ਮਲਾ
ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ਵਿੱਚ ਇੱਕ ਘੁਸਪੈਠੀਏ ਨੇ ਦਾਖ਼ਲ ਹੋ ਕੇ ਉਨ੍ਹਾਂ ’ਤੇ ਚਾ*ਕੂ ਨਾਲ ਹ*ਮਲਾ ਕੀਤਾ ਸੀ। ਇਸ ਹ*ਮਲੇ ਵਿੱਚ ਅਦਾਕਾਰ ਨੂੰ ਛੇ ਜ਼*ਖ਼ਮ ਆਏ ਸਨ, ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਦੇ ਨੇੜੇ ਲੱਗਿਆ ਡੂੰਘਾ ਜ਼*ਖ਼ਮ ਵੀ ਸ਼ਾਮਲ ਸੀ। ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਸੀ।
ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਗ੍ਰਿ*ਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਮੁਲਜ਼ਮ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਇਆ ਸੀ ਅਤੇ ਵਿਜੇ ਦਾਸ ਦੇ ਨਾਮ ਹੇਠ ਰਹਿ ਰਿਹਾ ਸੀ।
ਹੋਰ ਬਾਲੀਵੁੱਡ ਹਸਤੀਆਂ ਨੂੰ ਵੀ ਮਿਲ ਚੁੱਕੀਆਂ ਧ*ਮਕੀਆਂ
ਪਿਛਲੇ ਕੁਝ ਸਮੇਂ ਦੌਰਾਨ ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੂੰ ਧ*ਮਕੀਆਂ ਮਿਲਣ ਅਤੇ ਹਮ*ਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੈਫ ਅਲੀ ਖਾਨ ਨੂੰ ਮਿਲੀ ਤਾਜ਼ਾ ਧ*ਮਕੀ ਦੀ ਅਸਲੀਅਤ ਅਤੇ ਇਸ ਦੇ ਪਿੱਛੇ ਮੌਜੂਦ ਵਿਅਕਤੀਆਂ ਬਾਰੇ ਜਾਂਚ ਜਾਰੀ ਹੈ।

















