ਰਿਚੀ ਕੇਪੀ ਮਾਮਲਾ: ਹਿੱਟ-ਐਂਡ-ਰਨ ਦੇ ਮੁੱਖ ਦੋਸ਼ੀ ਪ੍ਰਿੰਸ ਨੇ ਕੀਤਾ ਆਤਮ ਸਮਰਪਣ

77

ਜਲੰਧਰ – 29 Oct 2025 AJ DI Awaaj

Punjab Desk : ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਸੜਕ ਹਾਦਸੇ ‘ਚ ਮੌ*ਤ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਪ੍ਰਿੰਸ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਉਸਨੂੰ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਇਹ ਹਾਦਸਾ 13 ਸਤੰਬਰ, 2025 ਨੂੰ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਵਾਪਰਿਆ ਸੀ। ਰਿਚੀ ਕੇਪੀ ਆਪਣੀ ਫਾਰਚੂਨਰ ਕਾਰ ‘ਚ ਸਫਰ ਕਰ ਰਿਹਾ ਸੀ ਜਦੋਂ ਪ੍ਰਿੰਸ ਦੀ ਕ੍ਰੇਟਾ ਕਾਰ ਨੇ ਟੱਕਰ ਮਾਰੀ, ਜਿਸ ਕਾਰਨ ਰਿਚੀ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ ਸੀ।

ਹਾਦਸੇ ਤੋਂ ਬਾਅਦ ਪ੍ਰਿੰਸ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਤੱਕ ਛਾਪੇਮਾਰੀਆਂ ਕੀਤੀਆਂ ਸਨ, ਪਰ ਉਹ ਲਗਭਗ 45 ਦਿਨਾਂ ਤੱਕ ਲੁਕਦਾ ਰਿਹਾ। ਇਸ ਦੌਰਾਨ ਉਸਦੇ ਦੋ ਭਰਾਵਾਂ ਨੂੰ ਮਦਦ ਕਰਨ ਦੇ ਦੋਸ਼ ‘ਚ ਗ੍ਰਿਫ਼*ਤਾਰ ਕੀਤਾ ਗਿਆ ਸੀ।

ਅੰਤ ਵਿੱਚ, ਪ੍ਰਿੰਸ ਨੇ ਮੰਗਲਵਾਰ ਨੂੰ ਪੁਲਿਸ ਅੱਗੇ ਹਾਜ਼ਰ ਹੋ ਕੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ।