ਨੰਗਲ 16 ਸਤੰਬਰ 2025 AJ DI Awaaj
Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਨਿਗਰਾਨੀ ਹੇਠ ਸਮੁੱਚੇ ਇਲਾਕੇ ਦੀ ਗਿਰਦਾਵਰੀ ਦਾ ਕੰਮ ਲਗਾਤਾਰ ਜਾਰੀ ਹੈ। ਮਾਲ ਅਧਿਕਾਰੀ ਗਿਰਦਾਵਰੀ ਕਰਨ ਸਮੇਂ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਇਸ ਦੇ ਅਧਾਰ ਤੇ ਹੀ ਸਮੁੱਚੇ ਵੇਰਵੇ ਇਕੱਤਤਰਿਤ ਕਰਕੇ ਸੂਚਨਾ ਸਰਕਾਰ ਤੱਕ ਪਹੁੰਚਦੀ ਹੈ। ਇਹ ਪ੍ਰਗਟਾਵਾ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਦੇ ਪਿੰਡਾਂ ਦੀ ਹੋ ਰਹੀ ਗਿਰਦਾਵਰੀ ਸਬੰਧੀ ਮੀਟਿੰਗ ਕਰਦੇ ਹੋਏ ਕੀਤਾ। ਐਸ.ਡੀ.ਐਮ ਨੇ ਕਿਹਾ ਕਿ ਝੋਨੇ ਤੇ ਮੱਕੀ ਦੀ ਫਸਲ ਦੇ ਹੋਏ ਨੁਕਸਾਨ ਸਬੰਧੀ ਮੌਕੇ ਤੇ ਪਿੰਡਾਂ ਵਿਚ ਜਾ ਕੇ ਪਟਵਾਰੀਆਂ ਵੱਲੋ ਕੀਤੀ ਗਿਰਦਾਵਰੀ ਦਾ ਜਾਇਜਾ ਲਿਆ ਜਾ ਰਿਹਾ ਹੈ। ਇਹ ਰਿਕਾਰਡ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ, ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀ ਤੇ ਕਾਨੂੰਗੋ ਵੱਲੋਂ ਇਹ ਸਮੁੱਚਾ ਰਿਕਾਰਡ ਬਹੁਤ ਹੀ ਜਿੰਮੇਵਾਰੀ ਨਾਲ ਤਿਆਰ ਕੀਤਾ ਜਾਵੇ, ਕਿਉਕਿ ਇਸੇ ਅਧਾਰ ਤੇ ਸਰਕਾਰ ਲੋਕਹਿੱਤ ਦੇ ਫੈਸਲੇ ਕਰਦੀ ਹੈ।
ਐਸ.ਡੀ.ਐਮ ਨੇ ਕਿਹਾ ਕਿ ਕਿਸਾਨਾਂ ਲਈ ਇਸ ਦਾ ਵਿਸੇ਼ਸ ਮਹੱਤਵ ਹੁੰਦਾ ਹੈ, ਇਸ ਲਈ ਮੀਟਿੰਗ ਕਰਕੇ ਸਹੀ ਆਂਕੜੇ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਗਿਰਦਾਵਰੀ ਲਗਾਤਾਰ ਜਾਰੀ ਹੈ, ਗਿਰਦਾਵਰੀ ਮੁਕੰਮਲ ਹੋਣ ਤੋ ਬਾਅਦ ਇਹ ਸਮੁੱਚਾ ਰਿਕਾਰਡ ਪੰਜਾਬ ਰਾਜ ਲੈਂਡ ਰਿਕਾਰਡ ਵਿਚ ਦਰਜ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗਿਰਦਾਵਰੀ ਦਾ ਕੰਮ ਪ੍ਰਗਤੀ ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਮਾਲ ਵਿਭਾਗ ਦਾ ਸਮੁੱਚਾ ਅਮਲਾ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ, ਆਂਗਨਵਾੜੀ ਤੇ ਹੋਰ ਵੱਖ ਵੱਖ ਵਿਭਾਗਾ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਨੁਕਸਾਨ ਹੋਇਆ ਹੈ ਉਨ੍ਹਾ ਦੇ ਵੇਰਵੇ ਜਲਦੀ ਤੋ ਜਲਦੀ ਦਿੱਤੇ ਜਾਣ ਤਾ ਜੋ ਇਨ੍ਹਾਂ ਕੰਮਾਂ ਵਿਚ ਕਿਸੇ ਵੀ ਤਰਾਂ ਦੀ ਦੇਰੀ ਨਾ ਹੋਵੇ।
