ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟ ਤੋਂ ਕੋਟੇਸ਼ਨਾਂ ਦੀ ਮੰਗ

1

ਫਾਜ਼ਿਲਕਾ 5 ਅਕਤੂਬਰ 2026 AJ DI Awaaj

Punjab Desk :   ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਫਾਜ਼ਿਲਕਾ ਵੱਲੋਂ ਸਾਲ 2025-26 ਲਈ ਡੀ.ਐਮ.ਐਫ ਆਡਿਟ ਕਰਵਾਉਣ ਲਈ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟ ਤੋਂ ਕੋਟੇਸ਼ਨਾਂ ਦੀ ਮੰਗ ਕੀਤੀ ਗਈ ਹੈ। ਸਬੰਧਿਤ ਚਾਰਟਰਡ ਅਕਾਊਂਟੈਂਟ ਮਿਤੀ 07 ਅਕਤੂਬਰ 2026 ਸ਼ਾਮ 5 ਵਜੇ ਤੱਕ ਆਪਣੀ ਕੋਟੇਸ਼ਨ ਜਮ੍ਹਾਂ ਕਰਵਾ ਸਕਦਾ ਹੈ। ਚਾਹਵਾਨ ਚਾਰਟਰਡ ਅਕਾਊਂਟੈਂਟ (ਸੀ.ਏ.ਐੱਸ) ਅਪਾਣੀ ਕੋਟੇਸ਼ਨ, ਯੋਗਤਾ ਸਮੇਤ ਜ਼ਰੂਰੀ ਦਸਤਾਵੇਜ਼ ਲੈ ਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ /ਫਾਜ਼ਿਲਕਾ, ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ, ਕਮਰਾ ਨੰ: 401, 402, 407, ਸੈਂਟਰ ਬਲਾਕ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਫਾਜ਼ਿਲਕਾ ਜਾਂ ਈਮੇਲ ਆਈਡੀ: xendcdfzkmining@gmail.com  ਤੇ ਜਮ੍ਹਾਂ ਕਰਵਾ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ / CA ਫਰਮ ਵੱਲੋਂ ਸਬੰਧਤ ਅਥਾਰਟੀ ਨੂੰ ਵਿਆਪਕ, ਪੇਸ਼ੇਵਰ, ਨਿਰਪੱਖ ਅਤੇ ਪੱਖਪਾਤ ਰਹਿਤ ਆਡਿਟ ਰਿਪੋਰਟ ਦਿੱਤੀ ਜਾਵੇਗੀ। CA ਜਾਂ CA ਫਰਮ ਦਾ ਕਿਸੇ ਵੀ ਅਜਿਹੀ ਇਕਾਈ, ਏਜੰਸੀ ਜਾਂ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੋਣਾ ਚਾਹੀਦਾ ਜਿਸ ਦਾ ਖਰਚਾ DMF ਅਧੀਨ ਆਡਿਟ ਕੀਤਾ ਜਾਣਾ ਹੈ। ਸੀਏ ਫਰਮ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ-ਅੰਦਰ ਆਡਿਟ ਮੁਕੰਮਲ ਕਰਕੇ ਅੰਤਿਮ ਆਡਿਟ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ fazilka.nic.in ਚੈੱਕ ਕੀਤੀ ਜਾ ਸਕਦੀ ਹੈ