ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ

2

ਲੁਧਿਆਣਾ, 03 ਅਗਸਤ 2026 AJ DI Awaaj

Punjab Desk :  ਵਾਰਡ ਨੰਬਰ 50 ਤੋਂ ਕੋਂਸਲਰ ਯੁਵਰਾਜ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਕੁਝ ਦਿਨ ਪਹਿਲਾਂ ਮੈਨੂੰ ਫਾਇਨੈਂਸ ਐਂਡ ਕਾਂਟ੍ਰੈਕਟਸ ਕਮੇਟੀ (F&CC) ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਭਰੋਸੇ ਲਈ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਅਤੇ ਲੁਧਿਆਣਾ ਦੇ ਮਾਣਯੋਗ ਮੇਅਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ।”

ਉਨ੍ਹਾਂ ਅੱਗੇ ਦੱਸਿਆ ਕਿ ਵਿਰੋਧੀ ਧਿਰ ਦੇ ਇੱਕ ਮੈਂਬਰ ਵੱਲੋਂ ਮੇਰੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ F&CC ਦੀਆਂ ਮੀਟਿੰਗਾਂ ਨਹੀਂ ਹੋ ਸਕਦੀਆਂ, ਜਿਸ ਨਾਲ ਲੁਧਿਆਣਾ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਮੇਰੇ ਲਈ ਕੋਈ ਵੀ ਅਹੁਦਾ ਆਪਣੇ ਸ਼ਹਿਰ ਦੇ ਵਿਕਾਸ ਤੋਂ ਵੱਡਾ ਨਹੀਂ ਹੈ  ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਇਸ ਲਈ ਮੈਂ F&CC ਦੇ ਮੈਂਬਰ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਲੁਧਿਆਣਾ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।

ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮੈਂ ਅਜਿਹੇ ਹਜ਼ਾਰਾਂ ਅਹੁਦੇ ਕੁਰਬਾਨ ਕਰ ਸਕਦਾ ਹਾਂ।ਕਾਬਿਲੇਗੌਰ ਹੈ ਕਿ ਕੌਂਸਲਰ ਸਿੱਧੂ ਵੱਲੋਂ 30 ਜੁਲਾਈ, 2026  ਨੂੰ ਫਾਇਨੈਂਸ ਐਂਡ ਕਾਂਟ੍ਰੈਕਟਸ ਕਮੇਟੀ (F&CC) ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ  ਜਿਸ ਸਬੰਧੀ ਉਨ੍ਹਾਂ ਸਪੱਸ਼ਟ ਕੀਤਾ ਕਿ “ਉਸ ਸਮੇਂ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਦੇਖਦਿਆਂ, ਮੈਂ ਇਸ ਬਾਰੇ ਕੋਈ ਜਨਤਕ ਪੋਸਟ ਨਹੀਂ ਕੀਤੀ ਕਿਉਂਕਿ ਮੇਰੇ ਲਈ ਉਸ ਵੇਲੇ ਉਨ੍ਹਾਂ ਦੀ ਲੜਾਈ ਅਤੇ ਲੋਕਾਂ ਦੇ ਮੁੱਦੇ ਵੱਧ ਮਹੱਤਵਪੂਰਨ ਸਨ।”

ਯੁਵਰਾਜ ਸਿੰਘ ਸਿੱਧੂ

ਕੌਂਸਲਰ ਵਾਰਡ ਨੰ. 50