ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ

2

ਗੁਰਦਾਸਪੁਰ, 3 ਅਗਸਤ 2026 AJ DI Awaaj

Punjab Desk :  ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ, ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 06 ਅਗਸਤ (ਵੀਰਵਾਰ) ਨੂੰ ਇੱਕ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਕੈਂਪ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰਬਰ 217 ਬੀ-ਬਲਾਕ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 01:30 ਵਜੇ ਤੱਕ ਲੱਗੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਜ਼ਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿਚ ਹੀਰੋ ਆਟੋਮੋਬਾਇਲ ਗੁਰਦਾਸਪੁਰ , ਸੀ.ਐਸ.ਸੀ ਅਤੇ ਸਤਿਗੁਰੂ ਸਿੱਖਿਆ ਇੰਸਟੀਚਿਉਟ, ਵੈਲਫੇਅਰ ਸੋਸਾਇਟੀ, ਗੁਰਦਾਸਪੁਰ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ Washing Boys, Supervisor Incharge, Mechanics, Customer Care Executive , Billing Executive, cashier ਅਤੇ ਕੰਪਿਉਟਰ ਆਪਰੇਟਰ ਦੀ ਵੱਖ-ਵੱਖ ਆਸਾਮੀਆਂ ਤੇ ਕੰਪਨੀਆਂ ਦੇ ਕਰਮਚਾਰੀਆਂ ਵੱਲੋਂ ਮੌਕੇ ‘ਤੇ ਇੰਟਰਵਿਉ ਕੀਤੀ ਜਾਵੇਗੀ।

ਇੰਟਰਵਿਉ ਪਾਸ ਕਰਨ ਵਾਲੇ ਪ੍ਰਾਰਥੀਆਂ ਦੀ ਸਿਲੈਕਸ਼ਨ ਹੋਣ ਉਪਰੰਤ ਵਧੀਆਂ ਤਨਖਾਹ ਦਿੱਤੀ ਜਾਵੇਗੀ। ਆਸਾਮੀਆਂ ਨੂੰ ਅਪਲਾਈ ਕਰਨ ਲਈ ਘੱਟੋ ਘੱਟ ਯੋਗਤਾ ਦਸਵੀਂ, ਬਾਰਵੀਂ ਪਾਸ ਹੈ।

ਇਸ ਸਬੰਧੀ ਜਿਲ੍ਹਾ ਰੋਜਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਪਲੈਸਮੈਂਟ ਕੈਪਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣਾ ਰੋਜਗਾਰ ਸੁਨਿਸ਼ਚਿਤ Sanj ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ ( ਸਰਟੀਫਿਕੇਟ, ਆਧਾਰ ਕਾਰਡ, ਰੈਜਿਉਮ ਆਦਿ) ਨਾਲ ਲੈ ਕੇ ਸਮੇਂ ਸਿਰ ਦਫਤਰ ਪਹੁੰਚਣ।