ਰਾਜਵੀਰ ਜਵੰਦਾ ਦਾ ਅੱਜ ਪੋਨਾ ਪਿੰਡ ਵਿੱਚ ਸਸਕਾਰ, ਸਵੇਰੇ 11 ਵਜੇ ਅੰਤਿਮ ਵਿਦਾਈ

36

Punjab 09 Oct 2025 AJ DI Awaaj

Punjab Desk : ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ (ਲੁਧਿਆਣਾ) ਵਿਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਸਸਕਾਰ ਦਾ ਸਮਾਂ ਸਵੇਰੇ ਲਗਭਗ 11 ਵਜੇ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਘਰ ਤੋਂ ਕਰੀਬ 30 ਮੀਟਰ ਦੀ ਦੂਰੀ ‘ਤੇ ਸਥਿਤ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਕੀਤਾ ਜਾਵੇਗਾ। ਇੱਥੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।

ਜਵੰਦਾ ਦਾ ਦੇਹਾਂਤ ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਹੋਇਆ ਸੀ। ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ, ਉਹ ਮਲਟੀ ਆਰਗਨ ਫੇਲੀਅਰ ਕਾਰਨ ਸਵੇਰੇ 10:55 ਵਜੇ ਜ਼ਿੰਦਗੀ ਦੀ ਆਖਰੀ ਸਾਹ ਲਏ।

ਮੌ*ਤ ਤੋਂ ਬਾਅਦ ਉਨ੍ਹਾਂ ਦੀ ਮ੍ਰਿ*ਤਕ ਦੇਹ ਪਹਿਲਾਂ ਮੋਹਾਲੀ ਦੇ ਸੈਕਟਰ 71 ਸਥਿਤ ਘਰ ਲਿਜਾਈ ਗਈ, ਜਿੱਥੇ ਪਰਿਵਾਰ—ਮਾਂ, ਪਤਨੀ ਤੇ ਬੱਚਿਆਂ—ਨੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਸ਼ਾਮ ਤੱਕ ਉਨ੍ਹਾਂ ਦੀ ਦੇਹ ਜੱਦੀ ਪਿੰਡ ਪੋਨਾ ਪਹੁੰਚਾਈ ਗਈ ਅਤੇ ਉੱਥੇ ਘਰ ਵਿਚ ਹੀ ਰੱਖੀ ਗਈ।

ਅੱਜ ਸਵੇਰੇ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ, ਜਿੱਥੇ ਦੂਰ-ਦੂਰੋਂ ਆਏ ਦੋਸਤਾਂ, ਸੰਗੀਤਕਾਰਾਂ ਅਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਉਨ੍ਹਾਂ ਨੂੰ ਵਿਦਾਈ ਦੇਣ ਲਈ ਇਕੱਠੀ ਹੋਈ ਹੈ।

ਯਾਦ ਰਹੇ ਕਿ 27 ਸਤੰਬਰ ਨੂੰ ਦੁਪਹਿਰ ਲਗਭਗ ਪੌਣੇ 2 ਵਜੇ ਰਾਜਵੀਰ ਜਵੰਦਾ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਸੀ। 29 ਸਤੰਬਰ ਨੂੰ ਹਲਕਾ ਸੁਧਾਰ ਵੇਖਣ ਨੂੰ ਮਿਲਿਆ, ਪਰ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਬ੍ਰੇਨ ਡੈਮੇਜ ਹੋ ਗਿਆ ਸੀ ਅਤੇ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਸੀ।

3 ਅਕਤੂਬਰ ਤੋਂ ਬਾਅਦ ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਿਹਤ ਵਿਚ ਹੁਣ ਸੁਧਾਰ ਦੀ ਕੋਈ ਉਮੀਦ ਨਹੀਂ ਰਹੀ। ਅਖਿਰਕਾਰ, ਪੰਜਾਬੀ ਸੰਗੀਤ ਮੰਚ ਨੇ ਇੱਕ ਹੋਰ ਪ੍ਰਤਿਭਾਸ਼ਾਲੀ ਕਲਾਕਾਰ ਗੁਆ ਦਿੱਤਾ।