PV Sindhu ਦੁਬਈ ਏਅਰਪੋਰਟ ‘ਤੇ ਫਸੀ, ਕਤਰ ਵਿੱਚ ਭਾਰਤੀ ਬਾਸਕਟਬਾਲ ਟੀਮ ਵੀ ਅਟਕੀ — ਮੱਧ ਪੂਰਬ ਤਣਾਅ ਦਾ ਵੱਡਾ ਅਸਰ

2

 2 ਮਾਰਚ 2026 Aj Di Awaaj 

Sports Desk:  ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਤੋਂ ਬਾਅਦ ਮੱਧ ਪੂਰਬ ਵਿੱਚ ਤਣਾਅ ਚਰਮ ‘ਤੇ ਪਹੁੰਚ ਗਿਆ ਹੈ, ਜਿਸਦਾ ਸਿੱਧਾ ਅਸਰ ਹਵਾਈ ਯਾਤਰਾ ‘ਤੇ ਪਿਆ ਹੈ। ਇਸ ਹਾਲਾਤਾਂ ਵਿਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ Dubai ਦੇ ਹਵਾਈ ਅੱਡੇ ‘ਤੇ ਫਸੀ ਹੋਈ ਹੈ, ਜਦਕਿ ਭਾਰਤੀ ਬਾਸਕਟਬਾਲ ਟੀਮ Qatar ਵਿੱਚ ਅਟਕੀ ਹੋਈ ਹੈ।

ਰਿਪੋਰਟਾਂ ਮੁਤਾਬਕ ਸਿੰਧੂ ਬਰਮਿੰਘਮ ਜਾ ਰਹੀ ਸੀ, ਜਿੱਥੇ 3 ਮਾਰਚ ਤੋਂ ਸ਼ੁਰੂ ਹੋ ਰਹੇ All England Open ਵਿੱਚ ਹਿੱਸਾ ਲੈਣਾ ਸੀ। ਦੁਬਈ ਉਸਦਾ ਟ੍ਰਾਂਜ਼ਿਟ ਪਾਇੰਟ ਸੀ, ਪਰ ਖੇਤਰ ਵਿੱਚ ਵਧ ਰਹੇ ਸੰਕਟ ਕਾਰਨ Dubai International Airport ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ।

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਵਾਈ ਅੱਡੇ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ “ਸਾਰੀਆਂ ਉਡਾਣਾਂ ਅਗਲੇ ਨੋਟਿਸ ਤੱਕ ਮੁਅੱਤਲ ਹਨ।” ਉਸਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਮੀਡੀਆ ਰਿਪੋਰਟਾਂ ਅਨੁਸਾਰ Emirates ਨੇ ਦੁਬਈ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। flydubai ਨੇ ਵੀ ਆਪਣੇ ਆਪਰੇਸ਼ਨ ਰੋਕ ਦਿੱਤੇ ਹਨ, ਜਦਕਿ Etihad Airways ਨੇ ਅਬੂ ਧਾਬੀ ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਨੂੰ ਨਿਰਧਾਰਤ ਸਮੇਂ ਤੱਕ ਮੁਅੱਤਲ ਕੀਤਾ ਹੈ।

ਖਾੜੀ ਦੇ ਹਵਾਈ ਅੱਡੇ ਏਸ਼ੀਆ ਅਤੇ ਯੂਰਪ ਵਿਚਕਾਰ ਮੁੱਖ ਯਾਤਰਾ ਕੇਂਦਰ ਹਨ, ਇਸ ਲਈ ਹਵਾਈ ਖੇਤਰ ਬੰਦ ਹੋਣ ਨਾਲ ਹਜ਼ਾਰਾਂ ਅੰਤਰਰਾਸ਼ਟਰੀ ਯਾਤਰੀ ਪ੍ਰਭਾਵਿਤ ਹੋਏ ਹਨ। ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਬਾਰੇ ਨਿਯਮਿਤ ਅਪਡੇਟ ਲੈਂਦੇ ਰਹਿਣ ਅਤੇ ਮੁੜ ਬੁਕਿੰਗ ਲਈ ਸੰਬੰਧਤ ਏਅਰਲਾਈਨ ਨਾਲ ਸੰਪਰਕ ਕਰਨ।