ਪੰਜਾਬ – ਹਿੰਮਤ, ਮਿਹਨਤ ਅਤੇ ਕੁਰਬਾਨੀ ਦੀ ਧਰਤੀ!

5

16 July 2026  Aj Di Awaaj 

Punjab Desk:  ਦੇਸ਼ ਨੂੰ ਜਦੋਂ ਵੀ ਕਿਸੇ ਸੰਕਟ ਨੇ ਘੇਰਿਆ, ਪੰਜਾਬ ਹਮੇਸ਼ਾ ਮੋਹਰੀ ਬਣ ਕੇ ਅੱਗੇ ਖੜ੍ਹਿਆ। ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਤੋਂ ਲੈ ਕੇ ਅਕਾਲ ਦੇ ਸਮੇਂ ਪੂਰੇ ਦੇਸ਼ ਦਾ ਪੇਟ ਭਰਨ ਤੱਕ, ਪੰਜਾਬੀਆਂ ਨੇ ਹਰ ਵਾਰ ਆਪਣਾ ਫ਼ਰਜ਼ ਨਿਭਾਇਆ। ਖੇਡਾਂ, ਸਿੱਖਿਆ ਅਤੇ ਭਾਰਤੀ ਫ਼ੌਜ ਵਿੱਚ ਆਪਣੀ ਕਾਬਲੀਅਤ ਅਤੇ ਬਹਾਦਰੀ ਦਾ ਲੋਹਾ ਮਨਵਾਉਣ ਵਾਲਾ ਪੰਜਾਬ ਅੱਜ ਵੀ ਦੇਸ਼ ਦੀ ਸ਼ਾਨ ਹੈ