Punjab 06 Aug 2026 AJ DI Awaaj
Punjab Desk : ਪੰਜਾਬ ਪੁਲਿਸ ਨੇ ਕਾਂਸਟੇਬਲ ਭਰਤੀ ਪ੍ਰੀਖਿਆ 2026 ਦੀ ਪ੍ਰੋਵਿਜ਼ਨਲ ਆਂਸਰ-ਕੀ ਜਾਰੀ ਕਰ ਦਿੱਤੀ ਹੈ। ਇਸ ਭਰਤੀ ਮੁਹਿੰਮ ਤਹਿਤ 3,298 ਕਾਂਸਟੇਬਲਾਂ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਪ੍ਰੀਖਿਆ ਵਿੱਚ ਸ਼ਾਮਲ ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਿਕ ਵੈੱਬਸਾਈਟ ਤੋਂ ਆਪਣੀ ਰਿਸਪਾਂਸ ਸ਼ੀਟ ਅਤੇ ਆਂਸਰ-ਕੀ ਡਾਊਨਲੋਡ ਕਰ ਸਕਦੇ ਹਨ।
ਉਮੀਦਵਾਰ 7 ਅਗਸਤ ਸ਼ਾਮ 4 ਵਜੇ ਤੱਕ ਪ੍ਰੋਵਿਜ਼ਨਲ ਆਂਸਰ-ਕੀ ‘ਤੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਹਰ ਇਤਰਾਜ਼ ਲਈ 50 ਰੁਪਏ ਫੀਸ ਅਦਾ ਕਰਨੀ ਹੋਵੇਗੀ ਅਤੇ ਵੱਧ ਤੋਂ ਵੱਧ 500 ਅੱਖਰਾਂ ਵਿੱਚ ਕਾਰਨ ਲਿਖਣ ਦੇ ਨਾਲ ਘੱਟੋ-ਘੱਟ ਇੱਕ ਸਹਾਇਕ ਦਸਤਾਵੇਜ਼ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਦਸਤਾਵੇਜ਼ PDF, JPG ਜਾਂ JPEG ਫਾਰਮੈਟ ਵਿੱਚ ਅਤੇ ਵੱਧ ਤੋਂ ਵੱਧ 400 ਕੇਬੀ ਆਕਾਰ ਦਾ ਹੋਣਾ ਚਾਹੀਦਾ ਹੈ।
ਉਮੀਦਵਾਰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਜਾਂ ਜਨਮ ਮਿਤੀ ਦੀ ਮਦਦ ਨਾਲ ਭਰਤੀ ਪੋਰਟਲ ‘ਤੇ ਲਾਗਇਨ ਕਰਕੇ ਆਪਣੀ ਸ਼ਿਫਟ-ਵਾਈਜ਼ ਰਿਸਪਾਂਸ ਸ਼ੀਟ ਅਤੇ ਆਂਸਰ-ਕੀ ਦੇਖ ਸਕਦੇ ਹਨ।
ਇਤਰਾਜ਼ ਦਰਜ ਕਰਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਿਸ਼ਾ ਮਾਹਿਰ ਸਾਰੇ ਇਤਰਾਜ਼ਾਂ ਦੀ ਸਮੀਖਿਆ ਕਰਨਗੇ। ਇਸ ਤੋਂ ਬਾਅਦ ਫਾਈਨਲ ਆਂਸਰ-ਕੀ ਅਤੇ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਜਾਵੇਗਾ।

















