ਪੰਜਾਬ ਸਰਕਾਰ ਗਊਧਨ ਦੀ ਸੇਵਾ-ਸੰਭਾਲ ਲਈ ਯਤਨਸ਼ੀਲ

1

ਬਰਨਾਲਾ, 15 ਸਤੰਬਰ 2026 AJ DI Awaaj

Punjab Desk :     ਗਊਧਨ ਦੀ ਸੇਵਾ-ਸੰਭਾਲ ਅਤੇ ਪ੍ਰਬੰਧਨ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਨਿਭਾਉਣ ਲਈ ਹਰ ਵਿਅਕਤੀ ਆਪਣਾ ਫਰਜ਼ ਨਿਭਾਵੇ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਵੈਟਰਨਰੀ ਪੋਲੀਕਲੀਨਿਕ ਬਰਨਾਲਾ ਵਿੱਚ ਗਊ ਲਿਫਟਰ ਮਸ਼ੀਨਾਂ ਦੀ ਵੰਡ ਦੌਰਾਨ ਕੀਤਾ।
ਇਸ ਮੌਕੇ ਸ੍ਰੀ ਮੀਤ ਹੇਅਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪਸ਼ੂ ਪਾਲਣ ਵਿਭਾਗ ਰਾਹੀਂ ਭੇਜੇ 31 ਗਊ ਲਿਫਟਰ ਮਸ਼ੀਨਾਂ ਦੀ ਵੰਡ ਜ਼ਿਲ੍ਹੇ ਦੀਆਂ ਰਜਿਸਟਰਡ ਗਊਸ਼ਾਲਾਵਾਂ ਨੂੰ ਕੀਤੀ।
ਓਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਗਊਸ਼ਾਲਾਵਾਂ ਨੂੰ 3 ਕਰੋੜ ਦੀ ਲਾਗਤ ਨਾਲ ਗਊ ਲਿਫਟਰ ਦਿੱਤੇ ਗਏ ਹਨ ਅਤੇ ਹੋਰ ਵੀ ਉੱਦਮ ਗਊਧਨ ਦੀ ਸੇਵਾ ਸੰਭਾਲ ਲਈ ਲਗਾਤਾਰ ਕੀਤੇ ਜਾ ਰਹੇ ਹਨ।
ਇਸ ਮੌਕੇ ਉਹਨਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਮਸਲਿਆਂ ਦਾ ਜਾਇਜ਼ਾ ਲਿਆ। ਓਹਨਾਂ ਪਸ਼ੂ ਪਾਲਣ ਵਿਭਾਗ ਨੂੰ ਵੀ ਗਊਸ਼ਾਲਾਵਾਂ ਦਾ ਲਗਾਤਾਰ ਦੌਰਾ ਕਰਕੇ ਗਊਧਨ ਦੇ ਟੀਕਾਕਰਨ, ਮੈਡੀਕਲ ਕੈਂਪ ਅਤੇ ਸੰਪੂਰਨ ਰਿਕਾਰਡ ਸੰਭਾਲ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਮੈਂਬਰ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਡਾਕਟਰ ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਨਿਲ ਬਾਂਸਲ ਨਾਣਾ, ਸ੍ਰੀ ਧੀਰਜ ਦੱਧਾਹੂਰ,  ਡਾਕਟਰ ਸੰਜੀਵ ( ਏ ਡੀ ਏ ਪੀ ), ਡਾਕਟਰ ਸਲੀਮ (ਐੱਸ ਵੀ ਓ ਬਰਨਾਲਾ), ਨੋਡਲ ਅਫ਼ਸਰ ਡਾਕਟਰ ਰਮਨਦੀਪ ਕੌਰ, ਡਾਕਟਰ ਸੁਖਹਰਮਨਦੀਪ ਸਿੰਘ, ਡਾਕਟਰ ਗਗਨਜੋਤ ਸਿੰਘ, ਡਾਕਟਰ ਅਭਿਨੀਤ ਕੌਰ ਸਮੇਤ ਗਊਸ਼ਾਲਾ ਪ੍ਰਬੰਧਕ ਹਾਜ਼ਰ ਸਨ।