13 May 2026 Aj Di Awaaj
Chandigarh Desk: Punjab School Education Board ਨੇ ਬੁੱਧਵਾਰ, 13 ਮਈ ਨੂੰ 12ਵੀਂ ਕਲਾਸ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ PSEB’ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਵਾਰ ਕੁੱਲ 2 ਲੱਖ 65 ਹਜ਼ਾਰ 417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਵਿਦਿਆਰਥੀ ਪਾਸ ਹੋਏ ਹਨ। ਕੁੱਲ ਨਤੀਜਾ 91.46 ਫੀਸਦੀ ਦਰਜ ਕੀਤਾ ਗਿਆ ਹੈ।
ਮਾਨਸਾ ਦੀ ਸੁਪਨੀਤ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਦੀ ਸੁਹਾਨੀ ਚੌਹਾਨ ਦੂਜੇ ਅਤੇ ਵਿਨੀਤ ਜੌਹਰ ਤੀਜੇ ਸਥਾਨ ’ਤੇ ਰਹੇ। ਤਿੰਨਾਂ ਵਿਦਿਆਰਥਣਾਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ।
ਇੰਝ ਚੈੱਕ ਕਰੋ ਨਤੀਜਾ
ਵਿਦਿਆਰਥੀ ਆਪਣਾ ਨਤੀਜਾ ਦੋ ਤਰੀਕਿਆਂ ਨਾਲ ਵੇਖ ਸਕਦੇ ਹਨ। ਉਹ ਰੋਲ ਨੰਬਰ ਜਾਂ ਨਾਮ ਦੀ ਮਦਦ ਨਾਲ ਨਤੀਜਾ ਚੈੱਕ ਕਰ ਸਕਦੇ ਹਨ।
ਵੈੱਬਸਾਈਟ ਰਾਹੀਂ ਨਤੀਜਾ ਵੇਖੋ
ਸਭ ਤੋਂ ਪਹਿਲਾਂ ਵਿਦਿਆਰਥੀ PSEB ਦੀ ਅਧਿਕਾਰਿਕ ਵੈੱਬਸਾਈਟ ’ਤੇ ਜਾਣ। ਉੱਥੇ 12ਵੀਂ ਕਲਾਸ ਦੇ ਨਤੀਜੇ ਵਾਲੇ ਲਿੰਕ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਰੋਲ ਨੰਬਰ ਜਾਂ ਨਾਮ ਦਰਜ ਕਰੋ ਅਤੇ ਵਿਸ਼ਾ ਵਰਗ ਚੁਣ ਕੇ “ਨਤੀਜਾ ਖੋਜੋ” ’ਤੇ ਕਲਿੱਕ ਕਰੋ। ਨਤੀਜਾ ਸਕ੍ਰੀਨ ’ਤੇ ਦਿਖਾਈ ਦੇਵੇਗਾ। ਵਿਦਿਆਰਥੀ ਆਪਣੀ ਡੀਟੇਲ ਮਾਰਕਸ਼ੀਟ (DMC) ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਦੇ ਹਨ।
ਮੋਬਾਈਲ ਰਾਹੀਂ ਨਤੀਜਾ ਵੇਖੋ
ਜੇਕਰ ਵੈੱਬਸਾਈਟ ’ਤੇ ਜ਼ਿਆਦਾ ਭੀੜ ਹੋਣ ਕਾਰਨ ਸਮੱਸਿਆ ਆਉਂਦੀ ਹੈ ਤਾਂ ਵਿਦਿਆਰਥੀ SMS ਸੇਵਾ ਦੀ ਮਦਦ ਨਾਲ ਵੀ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਮੋਬਾਈਲ ਤੋਂ PB12 ਲਿਖ ਕੇ ਆਪਣੇ ਰੋਲ ਨੰਬਰ ਸਮੇਤ 5676750 ’ਤੇ ਭੇਜਣਾ ਹੋਵੇਗਾ। ਕੁਝ ਸਮੇਂ ਬਾਅਦ ਨਤੀਜਾ ਮੈਸੇਜ ਰਾਹੀਂ ਮਿਲ ਜਾਵੇਗਾ।
ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਨਤੀਜਾ ਦੇਖਣ ਸਮੇਂ ਸਹੀ ਜਾਣਕਾਰੀ ਭਰਨ ਅਤੇ ਸਿਰਫ਼ ਅਧਿਕਾਰਿਕ ਵੈੱਬਸਾਈਟ ਦਾ ਹੀ ਇਸਤੇਮਾਲ ਕਰਨ।
Related














