ਸੋਨੀਪਤ: 28 Nov 2026 AJ DI Awaaj
National Desk : ਹਰਿਆਣਾ ਦੇ ਸੋਨੀਪਤ ਵਿੱਚ ਪ੍ਰੋ ਕਬੱਡੀ ਖਿਡਾਰੀ ਅੰਕਿਤ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌ*ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਨੇ ਮੋਹਾਨਾ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜੀ.ਆਰ.ਪੀ. ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸ*ਟਮਾਰ*ਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮ੍ਰਿ*ਤਕ ਅੰਕਿਤ ਸੋਨੀਪਤ ਦੇ ਭੈਂਸਵਾਲ ਪਿੰਡ ਦਾ ਰਹਿਣ ਵਾਲਾ ਸੀ। ਉਹ ਦੋ ਵਾਰ ਪ੍ਰੋ ਕਬੱਡੀ ਲੀਗ ਵਿੱਚ ਹਿੱਸਾ ਲੈ ਚੁੱਕਾ ਸੀ ਅਤੇ ਤੀਜੀ ਵਾਰ ਲੀਗ ਵਿੱਚ ਖੇਡਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਆਪਣੀ ਕਬੱਡੀ ਅਕੈਡਮੀ ਵੀ ਚਲਾਉਂਦਾ ਸੀ, ਜਿੱਥੇ ਨੌਜਵਾਨ ਖਿਡਾਰੀਆਂ ਨੂੰ ਕੋਚਿੰਗ ਦਿੰਦਾ ਸੀ।
ਜੀ.ਆਰ.ਪੀ. ਦੇ ਜਾਂਚ ਅਧਿਕਾਰੀ ਐੱਸ.ਆਈ. ਅਜੈ ਕੁਮਾਰ ਮੁਤਾਬਕ, ਅੰਕਿਤ ਖ਼ਿਲਾਫ਼ ਇੱਕ ਬੱਚੇ ਨਾਲ ਅਨੈਤਿਕ ਹਰਕਤਾਂ ਦੇ ਦੋਸ਼ਾਂ ਤਹਿਤ ਗੋਹਾਨਾ ਸਦਰ ਥਾਣੇ ਵਿੱਚ ਪੋਕਸੋ ਐਕਟ ਅਧੀਨ ਮਾਮਲਾ ਦਰਜ ਸੀ। ਪੁਲਿਸ ਅਨੁਸਾਰ, ਮਾਮਲਾ ਦਰਜ ਹੋਣ ਤੋਂ ਬਾਅਦ ਉਹ ਤਣਾਅ ਵਿੱਚ ਸੀ। ਹਾਲਾਂਕਿ, ਉਸ ਦੀ ਮੌ*ਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।



















