ਬਰਸਾਤੀ ਮੌਸਮ ਵਿਚ ਸਾਵਧਾਨੀਆਂ

2

ਬਟਾਲਾ, 24 ਜੁਲਾਈ 2026 AJ DI Awaaj

Punjab Desk :    ਅੱਜ ਸਕੂਲ ਮੈਨੇਜ਼ਮੈਂਟ ਕਮੇਟੀ, ਪ੍ਰੇਮ ਪਬਲਿਕ ਸਕੂਲ ਬਟਾਲਾ ਨਾਗਰਿਕ ਸੁਰੱਖਿਆਂ ਤਹਿਤ ਬਰਸਾਤੀ ਮੌਸਮ ਵਿਚ ਸਾਵਧਾਨੀਆਂ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਰਿਸੋਰਸ ਪਰਸਨ ਹਰਬਖਸ਼ ਸਿੰਘ, ਪੋਸਟ ਵਾਰਡਨ, ਸਿਵਲ ਡਿਫੈਂਸ ਦੇ ਨਾਲ ਚੇਅਰਮੈਨ ਤਕਦੀਰ ਸਿੰਘ, ਪ੍ਰਿੰਸੀਪਲ ਤਜਿੰਦਰ ਸਿੰਘ ਇੰਚਾਰਜ ਹਰਪ੍ਰੀਤ ਕੌਰ ਹਾਜ਼ਰ ਸਨ।

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਬਰਸਾਤੀ ਦਿਨਾਂ ਵਿਚ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਬਜ਼ਾਰੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਮੀਨ ‘ਤੇ ਪਾਣੀ ਖੜਾ ਹੋਣ ਕਰਕੇ ਜਮੀਨੀ ਜਾਨਵਰ ਉਚੀਆਂ ਥਾਵਾਂ ਜਾਂ ਘਰਾਂ ਵਿਚ ਆ ਕੇ ਲੁੱਕ ਜਾਂਦੇ ਹਨ ਜਿਸ ਵਿਚ ਕਈ ਤਰਾਂ ਦੇ ਜ਼ਹਿਰੀਲੇ ਜਾਨਵਰ ਵੀ ਹੁੰਦੇ ਹਨ। ਇਹਨਾਂ ਦੀ ਲੁਕਣ ਵਾਲ਼ੀ ਥਾਂਵਾ ਵਿਚ ਕਈ ਵਾਰ ਸਕੂਲੀ ਬੈਗ, ਬੂਟ, ਨੁਕਰਾਂ, ਕਬਾੜ ਜਾਂ ਹੋਰ ਆਦਿ ਵੀ ਹੋ ਸਕਦੇ ਹਨ। ਇਹਨਾਂ ਪ੍ਰਤੀ ਜਾਗਰੂਕ ਕੀਤਾ।

ਜੇਕਰ ਕਿਸੇ ਅਣਗਿਹਲੀ ਕਾਰਣ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ। ਆਖਰ ਵਿਚ ਭਾਰਤ ਦੀ ਰਾਸ਼ਟਰੀ ਸਹਾਇਤਾ ਐਪ-112 ਤੇ ਆਫਤਾ ਸਬੰਧੀ ਅਗਾਊ ਸੂਚਤ ਕਰਨ ਵਾਲੀ ਐਪ-ਸਚੇਤ (SACHET app NDMA) ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਨੂੰ ਨਾਗਰਿਕ ਸੁਰੱਖਿਆਂ ਹਿਤ ਆਪਣੇ ਮੋਬਾਇਲ ਵਿਚ ਸੇਫ ਕਰਨ ਲਈ ਪ੍ਰੇਰਤ ਕੀਤਾ।

ਇਸ ਮੌਕੇ ਅਧਿਆਪਕ ਹਰਪ੍ਰੀਤ ਕੌਰ, ਮਨਿੰਦਰ ਕੌਰ, ਗੁਰਮੀਤ ਕੌਰ, ਪਵਨਪ੍ਰੀਤ ਕੌਰ, ਰਾਜਵਿੰਦਰ ਕੌਰ, ਕਿਰਨਬੀਰ ਕੌਰ, ਅਲੀਸਾ, ਸਿਮਰਨ ਕੌਰ, ਜਸਵਿੰਦਰ ਕੌਰ ਬੰਦਨਾ, ਕੁਲਵਿੰਦਰ ਕੌਰ ਕਲਸੀ, ਸੁਖਵਿੰਦਰ ਕੌਰ ਇੰਦਰਪ੍ਰੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ, ਗੁਰਵਿੰਦਰ ਕੌਰ, ਬਿਕਰਮਜੀਤ ਸਿੰਘ ਅਤੇ ਸਕੂਲ ਬੱਚਿਆਂ ਦੇ ਮਾਤਾ ਪਿਤਾ ਤੇ ਵਿਦਿਆਰਥੀ  ਹਾਜ਼ਰ ਸਨ।