24 July 2026 Aj Di Awaaj
Chandigarh Desk: ਯੂਟੀ ਪੁਲਿਸ ਦੇ ਮੁਲਾਜ਼ਮਾਂ ਲਈ ਸ਼ੁੱਕਰਵਾਰ ਦਾ ਦਿਨ ਖੁਸ਼ਖਬਰੀ ਲੈ ਕੇ ਆਇਆ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 10 ਸਬ-ਇੰਸਪੈਕਟਰਾਂ ਨੂੰ ਲੋਕਲ ਰੈਂਕ ਦੇ ਤਹਿਤ ਇੰਸਪੈਕਟਰ ਅਤੇ 28 ਹੈੱਡ ਕਾਂਸਟੇਬਲਾਂ ਨੂੰ ਤਰੱਕੀ ਦੇ ਕੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਬਣਾਇਆ ਗਿਆ ਹੈ। ਇਸ ਫ਼ੈਸਲੇ ਨਾਲ ਤਰੱਕੀ ਹਾਸਲ ਕਰਨ ਵਾਲੇ ਪੁਲਿਸ ਕਰਮਚਾਰੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਸਬ-ਇੰਸਪੈਕਟਰ ਤੋਂ ਇੰਸਪੈਕਟਰ ਬਣੇ ਅਧਿਕਾਰੀ
ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਰਵਦੀਪ ਸਿੰਘ (ਆਈਐੱਸਬੀਟੀ ਸੈਕਟਰ-43 ਚੌਕੀ ਇੰਚਾਰਜ), ਚੰਦਰਮੁਖੀ (ਆਈਐੱਸਬੀਟੀ ਸੈਕਟਰ-17 ਚੌਕੀ ਇੰਚਾਰਜ), ਦਲਜੀਤ ਸਿੰਘ (ਕ੍ਰਾਈਮ ਬ੍ਰਾਂਚ), ਸੁਰੇਸ਼ ਕੁਮਾਰ (ਬਾਪੂਧਾਮ ਚੌਕੀ ਇੰਚਾਰਜ), ਜਸਕਿਰਨਦੀਪ ਕੌਰ (ਸਾਈਬਰ ਕ੍ਰਾਈਮ), ਸੂਰਜ ਪ੍ਰਕਾਸ਼ (ਡੀਐੱਮਸੀ ਚੌਕੀ ਇੰਚਾਰਜ), ਪ੍ਰੇਮ ਸਿੰਘ (ਪਲਸੌਰਾ ਚੌਕੀ ਇੰਚਾਰਜ), ਹਰਨੇਕ ਸਿੰਘ (ਥਾਣਾ-17), ਕੁਲਵਿੰਦਰ ਕੌਰ (ਏਐਨਟੀਐੱਫ) ਅਤੇ ਗੁਰਵਿੰਦਰ ਸਿੰਘ (ਸਾਈਬਰ ਕ੍ਰਾਈਮ) ਸ਼ਾਮਲ ਹਨ।
28 ਹੈੱਡ ਕਾਂਸਟੇਬਲਾਂ ਨੂੰ ਮਿਲੀ ਏਐੱਸਆਈ ਵਜੋਂ ਤਰੱਕੀ
ਇਸ ਤੋਂ ਇਲਾਵਾ 28 ਹੈੱਡ ਕਾਂਸਟੇਬਲਾਂ ਨੂੰ ਤਰੱਕੀ ਦੇ ਕੇ ਏਐੱਸਆਈ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਸੁਰਿੰਦਰ ਪਾਲ ਸਿੰਘ, ਸੁਰਿੰਦਰ ਕੌਰ, ਸੁਨੀਲ ਮਹਿਤਾ, ਪ੍ਰਦੀਪ ਕੁਮਾਰ, ਪ੍ਰਦੀਪ ਸਿੰਘ, ਲਖਵਿੰਦਰ ਸਿੰਘ, ਸੰਜੇ ਕੁਮਾਰ, ਸੁਨੀਲ ਕੁਮਾਰ, ਕਮਲੇਸ਼ ਕੌਰ, ਰਣਬੀਰ ਸਿੰਘ, ਜਸਵਿੰਦਰ ਕੌਰ, ਪਰਵੀਨ ਕੁਮਾਰ, ਸੰਜੀਵ ਕੁਮਾਰ, ਸਵਿਤਾ ਬੈਂਸ, ਅਨੂ ਚੌਧਰੀ, ਰੂਪ ਕੁਮਾਰ, ਬਲਬੀਰ ਸਿੰਘ, ਗੁਰਵਿੰਦਰ ਸਿੰਘ, ਭੀਮ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਸਤੀਸ਼ ਕੁਮਾਰ, ਲਖਬੀਰ ਸਿੰਘ, ਸੁਮਨ ਰਾਣੀ, ਰਾਜੇਸ਼ ਕੁਮਾਰ, ਦਲਜੀਤ ਕੌਰ, ਕੁਲਵਿੰਦਰ ਸਿੰਘ ਅਤੇ ਸਵਿਤਾ ਰਾਣੀ ਦੇ ਨਾਮ ਸ਼ਾਮਲ ਹਨ।
ਯੂਟੀ ਪੁਲਿਸ ਦੇ ਇਸ ਫ਼ੈਸਲੇ ਨੂੰ ਮੁਲਾਜ਼ਮਾਂ ਦੇ ਮਨੋਬਲ ਨੂੰ ਵਧਾਉਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਫ਼ੈਸਲੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

















