ਕੁਆਰਟਰ ਫਾਈਨਲ ਦੀ ਟਿਕਟ ਲਈ ਭਿੜਣਗੇ ਪੁਰਤਗਾਲ ਤੇ ਸਪੇਨ, ਰੋਨਾਲਡੋ ਲਈ ਹੋ ਸਕਦਾ ਹੈ ਭਾਵੁਕ ਮੁਕਾਬਲਾ

3
⚽ FIFA World Cup 2026 ਵਿੱਚ ਅੱਜ ਯੂਰਪ ਦੀਆਂ ਦੋ ਦਿੱਗਜ ਟੀਮਾਂ ਪੁਰਤਗਾਲ ਅਤੇ ਸਪੇਨ ਕੁਆਰਟਰ ਫਾਈਨਲ ਦੀ ਟਿਕਟ ਲਈ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਕ੍ਰਿਸਟੀਆਨੋ ਰੋਨਾਲਡੋ ਲਈ ਵੀ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

 6 July 2026 Aj Di Awaaj 

Sports Desk:  ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਵਿੱਚ ਸੋਮਵਾਰ ਰਾਤ ਯੂਰਪ ਦੀਆਂ ਦੋ ਤਾਕਤਵਰ ਟੀਮਾਂ ਪੁਰਤਗਾਲ ਅਤੇ ਸਪੇਨ ਵਿਚਾਲੇ ਹਾਈ-ਵੋਲਟੇਜ ਮੁਕਾਬਲਾ ਖੇਡਿਆ ਜਾਵੇਗਾ। ਆਰਲਿੰਗਟਨ ਵਿੱਚ ਹੋਣ ਵਾਲਾ ਇਹ ਮੁਕਾਬਲਾ ਸਿਰਫ਼ ਕੁਆਰਟਰ ਫਾਈਨਲ ਦੀ ਟਿਕਟ ਹੀ ਨਹੀਂ, ਸਗੋਂ ਦੋਵਾਂ ਟੀਮਾਂ ਦੀ ਸਾਖ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ।

ਪੁਰਤਗਾਲ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਕ੍ਰੋਏਸ਼ੀਆ ਨੂੰ 2-1 ਨਾਲ ਹਰਾਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ ਸੀ। ਕੋਚ ਰੌਬਰਟੋ ਮਾਰਟੀਨੇਜ਼ ਦੀ ਟੀਮ ਸ਼ਾਨਦਾਰ ਫਾਰਮ ਵਿੱਚ ਹੈ। ਟੀਮ ਨੇ ਆਪਣੇ ਪਿਛਲੇ 17 ਮੈਚਾਂ ਵਿੱਚੋਂ 12 ਜਿੱਤੇ, ਚਾਰ ਡਰਾਅ ਖੇਡੇ ਅਤੇ ਸਿਰਫ਼ ਇੱਕ ਮੈਚ ਹਾਰਿਆ ਹੈ। ਇਸ ਦੌਰਾਨ ਪੁਰਤਗਾਲ ਦੀ ਰੱਖਿਆ ਪੰਗਤੀ ਵੀ ਕਾਫ਼ੀ ਮਜ਼ਬੂਤ ਰਹੀ ਹੈ।

ਇਹ ਮੁਕਾਬਲਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਲਈ ਵੀ ਖਾਸ ਮਹੱਤਵ ਰੱਖਦਾ ਹੈ। ਜੇ ਪੁਰਤਗਾਲ ਹਾਰ ਜਾਂਦਾ ਹੈ ਤਾਂ ਇਹ ਰੋਨਾਲਡੋ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਮੈਚ ਹੋ ਸਕਦਾ ਹੈ।

ਦੂਜੇ ਪਾਸੇ ਸਪੇਨ ਨੇ ਆਸਟਰੀਆ ਨੂੰ 3-0 ਨਾਲ ਹਰਾਕੇ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ। ਕੋਚ ਲੁਈਸ ਡੇ ਲਾ ਫੁਏਂਤੇ ਦੀ ਅਗਵਾਈ ਹੇਠ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਵੱਡੇ ਟੂਰਨਾਮੈਂਟਾਂ ਵਿੱਚ ਅਜੇਤੂ ਰਹੀ ਹੈ।

ਪੁਰਤਗਾਲ ਲਈ ਗੋਂਕਾਲੋ ਰਾਮੋਸ ਵੱਡਾ ਟਰੰਪ ਕਾਰਡ ਸਾਬਤ ਹੋ ਸਕਦਾ ਹੈ, ਜਦਕਿ ਸਪੇਨ ਦੀਆਂ ਉਮੀਦਾਂ ਮਿਕੇਲ ਓਯਾਰਜ਼ਾਬਾਲ, ਨਿਕੋ ਵਿਲੀਅਮਜ਼ ਅਤੇ ਨੌਜਵਾਨ ਸਟਾਰ ਲਾਮੀਨ ਯਾਮਲ ‘ਤੇ ਟਿਕੀਆਂ ਹੋਣਗੀਆਂ। ਦੋਵਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਫੁੱਟਬਾਲ ਪ੍ਰੇਮੀਆਂ ਨੂੰ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ।