ਪੁੱਤਰ ਦੀ ਦੋਸਤੀ ਨੂੰ ਲੈ ਕੇ ਰੰ*ਜਿਸ਼ ਬਣੀ ਕ*ਤਲ ਦੀ ਵਜ੍ਹਾ, ਲੱਕੀ ਠਾਕੁਰ ਕ*ਤਲ ਕੇਸ ‘ਚ 6 ਗ੍ਰਿ*ਫ਼ਤਾਰ

27

ਜਲੰਧਰ: 26 Nov 2026 AJ DI Awaaj

Punjab Desk :  ਜਲੰਧਰ ਦੇ ਮਖਦੂਮਪੁਰਾ ਵਿੱਚ ਪ੍ਰਾਪਰਟੀ ਡੀਲਰ ਲੱਕੀ ਠਾਕੁਰ ਦੇ ਕ*ਤਲ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਔਰਤ ਸਮੇਤ 6 ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕੀਤਾ ਗਿਆ ਹੈ।

ਏਡੀਸੀਪੀ ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਲੱਕੀ ਠਾਕੁਰ ਆਪਣੇ ਪੁੱਤਰ ਦੀ ਨਰਿੰਦਰ ਥਾਪਰ ਦੇ ਪੁੱਤਰਾਂ ਨਾਲ ਦੋਸਤੀ ਤੋਂ ਨਾਰਾਜ਼ ਸੀ ਅਤੇ ਉਸ ਨੂੰ ਉਨ੍ਹਾਂ ਨਾਲ ਮਿਲਣ ਤੋਂ ਰੋਕਦਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਰੰਜਿਸ਼ ਪੈਦਾ ਹੋ ਗਈ ਸੀ। ਪੁਲਿਸ ਅਨੁਸਾਰ ਇਸ ਰੰਜਿਸ਼ ਕਾਰਨ ਸਾਜ਼ਿਸ਼ ਰਚ ਕੇ ਲੱਕੀ ਠਾਕੁਰ ਦਾ ਕ*ਤਲ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਲੱਕੀ ਦੇ ਪੁੱਤਰ ਨੂੰ ਅਗਵਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਵਿੱਚ ਥਾਪਰ ਪਰਿਵਾਰ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁਲਜ਼ਮ ਨਰਿੰਦਰ ਥਾਪਰ ਦੇ ਲਾਇਸੈਂਸੀ ਰਿ*ਵਾਲ*ਵਰ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।