ਪੁਲਿਸ ਵੱਲੋਂ ਮਾੜੇ ਡਰੱਗ ਦੇ 440 ਕੇਸ ਦਰਜ ਕਰ ਕੇ 652 ਮੁਲਜ਼ਮ ਕਾਬੂ

29

ਸੰਗਰੂਰ, 04 ਜੂਨ 2026 AJ DI Awaaj

Punjab Desk :  ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01.01.2026 ਤੋਂ 03.06.2026 ਤਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਡਰੱਗ ਦੇ 440 ਮੁਕੱਦਮੇ ਦਰਜ ਕਰਕੇ 652 ਕਥਿਤ ਦੋਸ਼ੀ ਕਾਬੂ ਕਰਕੇ 03 ਕਿੱਲੋ 787 ਗ੍ਰਾਮ ਹੈਰੋਇਨ, 265 ਗ੍ਰਾਮ ਅਫੀਮ, 459 ਕਿੱਲੋ 100 ਗ੍ਰਾਮ ਭੂੱਕੀ ਚੂਰਾ ਪੋਸਤ, 267 ਗ੍ਰਾਮ ਚਰਸ, 06 ਕਿੱਲੋ 513 ਗ੍ਰਾਮ ਸੁਲਫਾ/ਗਾਂਜਾ, 20 ਗ੍ਰਾਮ ਨਸ਼ੀਲਾ ਪਾਊਡਰ, 31080 ਨਸ਼ੀਲੀਆਂ ਗੋਲੀਆਂ, 05 ਨਸ਼ੀਲ਼ੀਆਂ ਸ਼ੀਸ਼ੀਆਂ, 302 ਨਸ਼ੀਲੇ ਟੀਕੇ ਅਤੇ 21 ਕਿੱਲੋ 60 ਗ੍ਰਾਮ ਹਰੇ ਪੌਦੇ ਪੋਸਤ ਬ੍ਰਾਮਦ ਕਰਵਾਏ ਗਏ।

ਐਨ.ਡੀ.ਪੀ.ਐਸ ਐਕਟ ਦੇ 06 ਸਮੱਗਲਰਾਂ ਦੀ ਕੁੱਲ 2,60,82,000/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ ਅਤੇ 04 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਬਣਾਈ ਨਜਾਇਜ ਉਸਾਰੀ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਐਨ.ਡੀ.ਪੀ.ਐਸ ਐਕਟ ਦੇ 134 ਮੁਕੱਦਮਿਆਂ ਵਿੱਚ 9 ਕਿੱਲੋ 567 ਗ੍ਰਾਮ ਹੈਰੋਇਨ, 1876 ਕਿੱਲੋ 225 ਗ੍ਰਾਮ ਭੂੱਕੀ ਚੂਰਾ ਪੋਸਤ, 07 ਕਿੱਲੋ 381 ਗ੍ਰਾਮ ਗਾਂਜਾ/ਸੁਲਫਾ, 280 ਗ੍ਰਾਮ ਨਸ਼ੀਲਾ ਪਾਊਡਰ, 100 ਗ੍ਰਾਮ ਚਰਸ, 13 ਨਸ਼ੀਲੀਆਂ ਸ਼ੀਸ਼ੀਆਂ, 32 ਕਿੱਲੋ 280 ਗ੍ਰਾਮ ਹਰੇ ਪੌਦੇ ਪੋਸਤ ਅਤੇ 11390 ਨਸ਼ੀਲੀਆਂ ਗੋਲੀਆਂ ਤਲਫ ਕਰਵਾਈਆਂ ਗਈਆਂ। ਨਸ਼ੇ ਦਾ ਸੇਵਨ ਕਰਨ ਵਾਲੇ 762 ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਇਲਾਜ ਲਈ ਦਾਖਲ/ਦਵਾਈ ਦਿਵਾਈ ਗਈ। ਨਸ਼ੇ ਦੀ ਰੋਕਥਾਮ ਲਈ 886 ਜਾਗਰੂਕ ਸੈਮੀਨਰ/ਮੀਟਿੰਗਾਂ ਕੀਤੀਆਂ ਗਈਆਂ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 153 ਮੁਕੱਦਮੇ ਦਰਜ ਕਰਕੇ 167 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 2336.000 ਲੀਟਰ ਸ਼ਰਾਬ ਠੇਕਾ ਦੇਸੀ, 436.250 ਲੀਟਰ ਸ਼ਰਾਬ ਨਜਾਇਜ਼, 476.250 ਲੀਟਰ ਸਰਾਬ ਅੰਗਰੇਜ਼ੀ, 3.000 ਲੀਟਰ ਬੀਅਰ ਅਤੇ 3477 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ।

ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 09 ਮੁਕੱਦਮੇ ਦਰਜ ਕਰਕੇ 10 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਪਾਸੋਂ 11 ਪਿਸਟਲ/ਰਿਵਾਲਵਰ ਅਤੇ 17 ਕਾਰਤੂਸ ਬ੍ਰਾਮਦ ਕਰਵਾਏ ਗਏ। ਜੂਆ ਐਕਟ ਤਹਿਤ 21 ਮੁਕੱਦਮੇ ਦਰਜ ਕਰਕੇ 67 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 8,84,520/- ਰੁਪਏ ਬ੍ਰਾਮਦ ਕਰਵਾਏ ਗਏ।

ਇਸ ਅਰਸੇ ਦੌਰਾਨ 05 ਅੰਨੇ ਕਤਲ ਕੇਸ ਟਰੇਸ ਕੀਤੇ ਗਏ, ਚੋਰੀਸ਼ੁਦਾ 31 ਵਾਹਨ ਬ੍ਰਾਮਦ ਕਰਵਾਏ ਗਏ। ਪਬਲਿਕ ਦੀ ਸੁਣਵਾਈ ਕਰਦੇ ਹੋਏ ਕੁੱਲ 4689 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੁੱਲ 64 ਭਗੌੜੇ (POs) ਗ੍ਰਿਫਤਾਰ ਕੀਤੇ ਗਏ।

ਸਾਈਬਰ ਫਰਾਡ ਦੇ ਸਬੰਧ ਵਿੱਚ 513 ਦਰਖਾਸਤਾਂ ਦਾ ਨਿਪਟਾਰਾ ਕਰਕੇ 1,45,44,126/- ਰੁਪਏ ਬ੍ਰਾਮਦ ਕਰਵਾਏ ਗਏ। ਆਮ ਪਬਲਿਕ ਦੇ ਵੱਖ-ਵੱਖ ਸਮੇਂ ਪਰ ਗੁੰਮ ਹੋਏ, 396 ਮੋਬਾਇਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।

ਜ਼ਿਲ੍ਹਾ ਪੁਲਿਸ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੀ ਗਈ ਵਧੀਆ ਕਾਰਗੁਜਾਰੀ ਦੇ ਸਬੰਧ ਵਿੱਚ ਗਜ਼ਟਿਡ ਅਫਸਰਾਨ ਨੂੰ 77 ਸ਼ਲਾਘਾ ਪੱਤਰ, ਅਧਿਕਾਰੀਆਂ/ਕਰਮਚਾਰੀਆਂ ਨੂੰ 119 ਡੀ.ਜੀ.ਪੀ. ਡਿਸਕਾਂ, 2384 ਪ੍ਰਸੰਸਾ ਪੱਤਰ ਅਤੇ 2,68,500/- ਰੁਪਏ ਦੇ ਨਗਦ ਇਨਾਮ ਪ੍ਰਦਾਨ ਕਰਵਾਏ ਗਏ।

ਪੁਲਿਸ ਸਪੋਰਟਸ ਕਲੱਬ ਪੁਲਿਸ ਲਾਈਨ ਸੰਗਰੂਰ ਵਿੱਚ ਤੈਰਾਕੀ, ਸਕੇਟਿੰਗ, ਬਾਕਸਿੰਗ, ਸੂਟਿੰਗ, ਅਥਲੈਟਿਕਸ, ਵਾਲੀਬਾਲ, ਬੈਡਮਿੰਟਨ, ਕਬੱਡੀ ਨਾਲ ਸਬੰਧਤ ਕਰੀਬ 550 ਬੱਚੇ ਪ੍ਰੈਕਟਿਸ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਇਸ ਅਰਸੇ ਦੌਰਾਨ ਨੈਸ਼ਨਲ ਪੱਧਰ ਅਤੇ ਪੰਜਾਬ ਪੱਧਰ ‘ਤੇ ਪਾਰਟੀਸਪੇਟ ਕਰਕੇ ਮੈਡਲ ਹਾਸਲ ਕੀਤੇ ਗਏ ਹਨ। ਪੁਲਿਸ ਲਾਇਨ ਸੰਗਰੂਰ ਵਿਖੇ ਮੈਦਨਾਂ ਵਿੱਚ ਪ੍ਰੈਕਟਿਸ ਕਰਕੇ ਕਾਫੀ ਬੱਚਿਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਅਤੇ ਕਾਫੀ ਬੱਚਿਆਂ ਨੂੰ ਸਪੋਰਟਸ ਕੋਟੇ ਵਿੱਚ ਵੱਡੇ ਕੋਰਸਾਂ ਵਿੱਚ ਦਾਖਲਾ ਮਿਲ ਚੁੱਕਾ ਹੈ।

ਡਾ. ਰਵਜੋਤ ਗਰੇਵਾਲ IPS, ਐਸ.ਐਸ.ਪੀ ਸੰਗਰੂਰ ਵੱਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਦੇ ਨਾਲ-ਨਾਲ ਪਬਲਿਕ ਦੀਆਂ ਮੁਸ਼ਕਲਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਪ੍ਰੇਰਿਤ ਕੀਤਾ ਗਿਆ।