ਮੈਕਸ ਆਟੋਮੋਬਾਇਲਜ਼ ਅਤੇ ਕੇਸ਼ਵ ਇੰਟਰਪ੍ਰਾਈਜ਼ਸ ਲਈ ਪਲੇਸਮੈਂਟ ਕੈਂਪ

2

ਬਰਨਾਲਾ, 18 ਨਵੰਬਰ 2026 AJ DI Awaaj

Punjab Desk :     ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਅਭਿਜੀਤ ਕਪਲਿਸ਼ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ
ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮੈਕਸ ਆਟੋਮੋਬਾਇਲਜ਼ ਅਤੇ ਕੇਸ਼ਵ ਇੰਟਰਪ੍ਰਾਈਜ਼ਸ ਨਾਲ ਤਾਲਮੇਲ ਕਰਕੇ ਮਿਤੀ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ,ਦੂਜੀ ਮੰਜ਼ਲ, ਡੀ.ਸੀ.ਕੰਪਲੈਕਸ, ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਮੈਕਸ ਆਟੋਮੋਬਾਇਲਜ਼ ਕੰਪਨੀ ਵੱਲੋਂ ਸੇਲਜ਼ ਐਗਜ਼ੀਕਿਊਟਿਵ ਉਮਰ ਹੱਦ 24 ਤੋਂ 35 ਸਾਲ, ਕੇਵਲ ਪੁਰਸ਼, ਗ੍ਰੇਜ਼ੂਏਸਨ ਪਾਸ , ਕੰਪਿਊਟਰ ਉਮਰ ਹੱਦ 25 ਤੋਂ 35 ਸਾਲ, ਕੇਵਲ ਪੁਰਸ਼, ਗ੍ਰੇਜ਼ੂਏਸਨ ਪਾਸ , ਟੀਮ ਲੀਡਰ (ਸੇਲਜ਼) ਉਮਰ ਹੱਦ 30 ਤੋਂ 40 ਸਾਲ, ਕੇਵਲ ਪੁਰਸ਼, ਗ੍ਰੇਜ਼ੂਏਸਨ ਪਾਸ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ।
ਇਸ ਤੋਂ ਇਲਾਵਾ Keshav Enterprises ਵੱਲੋਂ ਫੈਕਟਰੀ ਵਰਕਰ ਉਮਰ 20+, ਕੇਵਲ ਪੁਰਸ਼), ਅਕਾਊਟੈਂਟ ਘੱਟੋ ਘੱਟ 12ਵੀ. ਪਾਸ, ਉਮਰ 20+, ਕੇਵਲ ਪੁਰਸ਼, ਸੇਲਜ਼ ਐਗਜ਼ੀਕਿਊਟਿਵ (ਘੱਟੋ ਘੱਟ 12ਵੀ. ਪਾਸ, ਉਮਰ 20+, ਕੇਵਲ ਪੁਰਸ਼) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਉਕਤ ਅਸਾਮੀ ਲਈ ਤਜਰਬੇਕਾਰ ਅਤੇ ਫਰੈਸ਼ਰ ਦੋਵੇਂ ਵਰਗ ਹੀ ਵਿਚਾਰੇ ਜਾਣਗੇ।
ਇੰਟਰਵਿਊ ਲਈ ਪ੍ਰਾਰਥੀ ਰਿਜ਼ਊਮ ,ਅਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈਕੇ ਆਉਣ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ਤੇ ਸੰਪਰਕ ਕਰੋ।