ਝਾਲਾਵਾੜ (ਰਾਜਸਥਾਨ), ਸ਼ੁੱਕਰਵਾਰ: 25 July 2025 AJ DI Awaaj
National Desk : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਪਿੱਪਲੋਦੀ ਪ੍ਰਾਇਮਰੀ ਸਕੂਲ ਦੀ ਛੱਤ ਢਹਿ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ। ਸ਼ੁੱਕਰਵਾਰ ਸਵੇਰੇ ਲਗਭਗ 8:30 ਵਜੇ ਸਕੂਲ ਦੀ ਛੱਤ ਢਹਿ ਗਈ, ਜਿਸ ਕਾਰਨ ਘਟਨਾ ਵੇਲੇ ਅੰਦਰ ਮੌਜੂਦ 60 ਤੋਂ ਵੱਧ ਬੱਚੇ ਮਲਬੇ ਹੇਠ ਫਸ ਗਏ। ਇਸ ਹਾਦਸੇ ਵਿਚ ਘੱਟੋ-ਘੱਟ 4 ਬੱਚਿਆਂ ਦੀ ਮੌ*ਤ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਜ਼*ਖ਼ਮੀ ਹੋਏ ਹਨ।
ਇਹ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਇਮਾਰਤ ਖ਼ਸਤਾਹਾਲ ਸੀ ਅਤੇ ਹਾਲੀਆ ਭਾਰੀ ਵਰਖਾ ਦੇ ਕਾਰਨ ਉਸ ਦੀ ਢਾਂਚਾਗਤ ਹਾਲਤ ਹੋਰ ਵੀ ਕਮਜ਼ੋਰ ਹੋ ਗਈ ਸੀ। ਜਦ ਬੱਚੇ ਆਪਣੀਆਂ ਕਲਾਸਾਂ ਵਿੱਚ ਪੜ੍ਹਾਈ ਕਰ ਰਹੇ ਸਨ, ਤਦ ਇੱਕ ਕਲਾਸਰੂਮ ਦੀ ਛੱਤ ਅਚਾਨਕ ਢਹਿ ਗਈ।
ਮੌਕੇ ਤੇ ਪਹੁੰਚੇ ਪਿੰਡਵਾਸੀਆਂ ਅਤੇ ਪਾਰਿਵਾਰਕ ਮੈਂਬਰਾਂ ਨੇ ਤੁਰੰਤ ਬੱਚਿਆਂ ਦੀ ਬਚਾਵ ਕਾਰਵਾਈ ਸ਼ੁਰੂ ਕਰ ਦਿੱਤੀ। ਰੈਸਕਿਊ ਟੀਮਾਂ JCB ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾ ਰਹੀਆਂ ਹਨ। ਜ਼ਖ਼ਮੀ ਬੱਚਿਆਂ ਨੂੰ ਤੁਰੰਤ ਮਨੋਹਰ ਠਾਣਾ ਕਮਿਊਨਿਟੀ ਹੈਲਥ ਸੈਂਟਰ ‘ਚ ਇਲਾਜ ਲਈ ਭੇਜਿਆ ਗਿਆ ਹੈ।
ਮੌਕੇ ‘ਤੇ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੀਆਂ ਹਨ। ਹਾਦਸੇ ਦੇ ਕਾਰਨ ਦੀ ਜਾਂਚ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਸਾਬਕਾ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ X (ਟਵਿੱਟਰ) ‘ਤੇ ਲਿਖਿਆ, “ਮਨੋਹਰ ਠਾਣਾ, ਝਾਲਾਵਾੜ ਵਿਚ ਸਰਕਾਰੀ ਸਕੂਲ ਦੀ ਇਮਾਰਤ ਢਹਿ ਜਾਣ ਨਾਲ ਕਈ ਬੱਚਿਆਂ ਅਤੇ ਅਧਿਆਪਕਾਂ ਦੇ ਜ਼*ਖ਼ਮੀ ਹੋਣ ਦੀ ਸੁਚਨਾ ਮਿਲੀ ਹੈ। ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਜਾਨੀ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਜ਼ਖ਼ਮੀਆਂ ਨੂੰ ਜਲਦੀ ਚੰਗਾ ਹੋਣ।”
ਹਾਲਾਤ ਨਾਜੁਕ ਹਨ, ਪਰ ਬਚਾਅ ਟੀਮਾਂ ਅਤੇ ਲੋਕ ਇਕੱਠੇ ਹੋ ਕੇ ਲਗਾਤਾਰ ਮਦਦ ਵਿੱਚ ਜੁਟੇ ਹੋਏ ਹਨ।
