ਯਾਤਰੀ ਪਰੇਸ਼ਾਨ: ਇੰਡਿਗੋ ਦੀਆਂ ਦਰਜਨ ਤੋਂ ਵੱਧ ਫਲਾਈਟਾਂ ਰੱਦ, ਚੰਡੀਗੜ੍ਹ ਏਅਰਪੋਰਟ ‘ਤੇ ਹੰਗਾਮਾ

38
ਯਾਤਰੀ ਪਰੇਸ਼ਾਨ: ਇੰਡਿਗੋ ਦੀਆਂ ਦਰਜਨ ਤੋਂ ਵੱਧ ਫਲਾਈਟਾਂ ਰੱਦ, ਚੰਡੀਗੜ੍ਹ ਏਅਰਪੋਰਟ 'ਤੇ ਹੰਗਾਮਾ

05 ਦਸੰਬਰ, 2025 ਅਜ ਦੀ ਆਵਾਜ਼

Chandigarh Desk:  ਚੰਡੀਗੜ੍ਹ ਏਅਰਪੋਰਟ ‘ਤੇ ਸ਼ੁੱਕਰਵਾਰ ਨੂੰ ਇੰਡਿਗੋ ਦੀਆਂ 12 ਤੋਂ ਵੱਧ ਫਲਾਈਟਾਂ ਅਚਾਨਕ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਕਈ ਯਾਤਰੀਆਂ ਨੂੰ ਫਲਾਈਟ ਰੱਦ ਹੋਣ ਦੀ ਜਾਣਕਾਰੀ ਸਮੇਂ ‘ਤੇ ਨਹੀਂ ਮਿਲੀ, ਜਿਸ ਕਰਕੇ ਉਹ ਦੂਰ-ਦੂਰ ਤੋਂ ਏਅਰਪੋਰਟ ਪਹੁੰਚ ਗਏ।

ਇੰਡਿਗੋ ਦੇ ਕਾਊਂਟਰ ‘ਤੇ ਲੰਬੀ ਭੀੜ ਜਮ੍ਹ ਗਈ ਅਤੇ ਕਈ ਯਾਤਰੀ ਸਟਾਫ ਨਾਲ ਤਕਰਾਰ ਕਰਦੇ ਨਜ਼ਰ ਆਏ। ਏਅਰਲਾਈਨ ਦੇ ਨੁਮਾਇੰਦਿਆਂ ਵੱਲੋਂ ਯਾਤਰੀਆਂ ਨੂੰ ਫਲਾਈਟਾਂ ਰੀ-ਸ਼ਡਿਊਲ ਕਰਨ ਦੀ ਸਲਾਹ ਦਿੱਤੀ ਜਾਂਦੀ ਰਹੀ, ਪਰ ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅੱਜ ਹੀ ਸਫ਼ਰ ਕਰਨਾ ਸੀ।
ਅਚਾਨਕ ਫਲਾਈਟਾਂ ਰੱਦ ਹੋਣ ਕਾਰਨ ਯਾਤਰੀਆਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਅਤੇ ਏਅਰਪੋਰਟ ‘ਤੇ ਹੰਗਾਮੇ ਵਾਲਾ ਮਾਹੌਲ ਬਣ ਗਿਆ।