September 11,2026 Aj Di Awaaj
Punjab Desk: ਪੰਜਾਬ ਦੇ ਲੋਕਾਂ ਦੀਆਂ ਤਰਜੀਹਾਂ ਹੁਣ ਸੂਬੇ ਦੇ ਵਿਕਾਸ ਅਤੇ ਬੱਚਿਆਂ ਦੇ ਬਿਹਤਰ ਤੇ ਸੁਨਹਿਰੇ ਭਵਿੱਖ ਨਾਲ ਜੁੜੀਆਂ ਹੋਈਆਂ ਹਨ। ਲੋਕਾਂ ਦੇ ਮਿਲ ਰਹੇ ਪਿਆਰ, ਸਾਥ ਅਤੇ ਭਰੋਸੇ ’ਤੇ ਵਿਸ਼ਵਾਸ ਜਤਾਉਂਦਿਆਂ ਕਿਹਾ ਗਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਸਰਵੇ ਦੀ ਲੋੜ ਨਹੀਂ ਪਵੇਗੀ।
ਦਾਅਵਾ ਕੀਤਾ ਗਿਆ ਕਿ ਪੰਜਾਬ ਦੀ ਜਨਤਾ ਵਿਕਾਸ ਅਤੇ ਲੋਕ ਹਿੱਤਾਂ ਨੂੰ ਤਰਜੀਹ ਦਿੰਦਿਆਂ ਮੁੜ ਬਹੁਮਤ ਨਾਲ ‘ਆਪਣੀ ਸਰਕਾਰ’ ਦੇ ਹੱਕ ਵਿੱਚ ਫ਼ਤਵਾ ਦੇਵੇਗੀ। ਇਸ ਦੌਰਾਨ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਮੁੱਖ ਤਰਜੀਹ ਬਣਾਉਣ ਦੀ ਗੱਲ ਵੀ ਆਖੀ ਗਈ।


















