ਨਰਿੰਦਰ ਗੌਤਮ ਵੱਲੋ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਬਟਾਲਾ ਦਾ ਅਹੁਦਾ ਸੰਭਾਲਿਆ

1
ਬਟਾਲਾ, 10 ਸਤੰਬਰ 2026 AJ DI Awaaj
Punjab Desk :    ਅੱਜ ਸ੍ਰੀ ਨਰਿੰਦਰ ਗੌਤਮ ਵੱਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ (Assistant Registrar), ਬਟਾਲਾ ਵਜੋਂ ਆਪਣਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਦਫ਼ਤਰ ਸਹਾਇਕ ਰਜਿਸਟਰਾਰ, ਅੰਦਰੂਨ ਮਿਊਂਸਪਲ ਕਾਰਪੋਰੇਸ਼ਨ ਬਟਾਲਾ ਵਿਖੇ ਪਹੁੰਚਣ ’ਤੇ ਸਮੂਹ ਸਟਾਫ਼ ਮੈਂਬਰਾਂ, ਫੀਲਡ ਸਟਾਫ਼ ਅਤੇ ਸਮੂਹ ਇੰਸਪੈਕਟਰ ਸਾਹਿਬਾਨ ਵੱਲੋਂ ਫੁੱਲਾਂ ਦਾ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਅਹੁਦਾ ਸੰਭਾਲਣ ਉਪਰੰਤ  ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਬਟਾਲਾ ਨਰਿੰਦਰ ਗੌਤਮ ਵੱਲੋਂ ਸਮੂਹ ਇੰਸਪੈਕਟਰ ਸਾਹਿਬਾਨ ਨਾਲ ਸਹਿਕਾਰੀ ਸਭਾਵਾਂ ਦੇ ਕੰਮਕਾਜ, ਵਿਭਾਗੀ ਗਤੀਵਿਧੀਆਂ ਅਤੇ ਆਗਾਮੀ ਹੋਣ ਵਾਲੀ ਮੀਟਿੰਗ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਹਿਕਾਰੀ ਸਭਾਵਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ।

ਇਸ ਉਪਰੰਤ ਸ੍ਰੀ ਨਰਿੰਦਰ ਗੌਤਮ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਬਟਾਲਾ ਵੱਲੋਂ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਗੁਰਦਾਸਪੁਰ ਰੋਹਿਤ ਗਿੱਲ ਨਾਲ ਸ਼ਿਸ਼ਟਾਚਾਰ ਭੇਟ ਕੀਤੀ ਗਈ ਅਤੇ ਸੌਂਪੀ ਗਈ ਜਿੰਮੇਵਾਰੀ ਲਈ ਉੱਨਾ ਧੰਨਵਾਦ ਕੀਤਾ।

ਇਸ ਮੌਕੇ ਹਲਕਾ ਏ.ਆਰ. ਸਰਕਲ ਬਟਾਲਾ ਦੇ ਸਮੂਹ ਇੰਸਪੈਕਟਰ ਸਾਹਿਬਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਵਿਭਾਗੀ ਕੰਮਕਾਜ ਅਤੇ ਸਹਿਕਾਰੀ ਸਭਾਵਾਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸਮੂਹ ਸਟਾਫ਼ ਵੱਲੋਂ ਵੀ ਨਰਿੰਦਰ ਗੌਤਮ ਜੀ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੁਪਰਡੈਂਟ ਸ਼੍ਰੀਮਤੀ ਸੁਖਪਾਲ ਕੌਰ, ਬਲਵਿੰਦਰ ਕੌਰ, ਐੱਸ ਏ ਗੁਰਸਹਿਜ ਵੀਰ ਸਿੰਘ, ਇੰਸਪੈਕਟਰ ਰੋਹਿਤ, ਸੁਭਸੀਰਤ ਕੌਰ, ਪਰਮਜੀਤ ਸਿੰਘ, ਗੁਰਮੀਤ ਕੌਰ ਆਦਿ ਮੌਜੂਦ ਸਨ।