ਮਾਨਸਾ ‘ਚ ਮਾਂ ਨੇ 3 ਬੱਚਿਆਂ ਸਮੇਤ ਕੀਤੀ ਖੁ*ਦਕੁ*ਸ਼ੀ

16

Mansa 03 July 2026 AJ DI Awaaj

Punjab Desk :   ਪੰਜਾਬ ਦੇ ਮਾਨਸਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਨੇ ਆਪਣੇ ਤਿੰਨ ਬੱਚਿਆਂ ਦੀ ਹੱ*ਤਿਆ ਕਰਨ ਤੋਂ ਬਾਅਦ ਖੁਦ ਵੀ ਫਾ*ਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ, 34 ਸਾਲਾ ਸੰਦੀਪ ਕੌਰ ਮਾਨਸਾ ਦੇ ਵਾਰਡ ਨੰਬਰ 3 ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੀ ਸੱਸ ਅਤੇ ਤਿੰਨ ਬੱਚਿਆਂ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਪਹਿਲਾਂ ਹੀ ਮੌ*ਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸਮੇਂ ਉਸ ਦੀ ਸੱਸ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ।

ਮੁੱਢਲੀ ਜਾਂਚ ਮੁਤਾਬਕ, ਸੰਦੀਪ ਕੌਰ ਨੇ ਪਹਿਲਾਂ ਆਪਣੇ 12 ਸਾਲਾ ਪੁੱਤਰ ਅਤੇ 7 ਤੇ 2 ਸਾਲ ਦੀਆਂ ਦੋ ਧੀਆਂ ਨੂੰ ਜ਼*ਹਿਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਖੁਦ ਕਮਰੇ ਵਿੱਚ ਫਾ*ਹਾ ਲਗਾ ਲਿਆ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਤੀ ਦੀ ਮੌ*ਤ ਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਸੰਦੀਪ ਕੌਰ ‘ਤੇ ਸੀ। ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ, ਪਰ ਆਰਥਿਕ ਤੰਗੀ ਅਤੇ ਵਧਦੇ ਖਰਚਿਆਂ ਕਾਰਨ ਉਹ ਮਾਨਸਿਕ ਦਬਾਅ ਵਿੱਚ ਸੀ। ਹਾਲਾਂਕਿ, ਘਟਨਾ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਹਰ ਸੰਭਵ ਪੱਖ ਤੋਂ ਘਟਨਾ ਦੀ ਤਫ਼ਤੀਸ਼ ਕਰ ਰਹੇ ਹਨ ਤਾਂ ਜੋ ਇਸ ਦੁਖਦਾਈ ਵਾ*ਰਦਾਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।