September 08,2026 Aj Di Awaaj
National Desk: ਹੜ੍ਹਾਂ ਦੇ ਕਹਿਰ ਵਿਚ ਇਕ ਮਾਂ ਆਪਣੀ ਮਾਸੂਮ ਧੀ ਨਾਲ ਪਾਣੀ ਦੇ ਘੇਰੇ ਵਿੱਚ ਫਸ ਗਈ। ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਮਾਂ-ਧੀ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ, ਜਿਸ ਤੋਂ ਬਾਅਦ ਮਦਦ ਲਈ ਗੁਹਾਰ ਲਗਾਈ ਗਈ।
ਮੁਸ਼ਕਲ ਹਾਲਾਤਾਂ ਵਿੱਚ ਮਾਂ ਆਪਣੀ ਬੱਚੀ ਨੂੰ ਸੁਰੱਖਿਅਤ ਰੱਖਣ ਲਈ ਜੱਦੋ-ਜਹਿਦ ਕਰਦੀ ਨਜ਼ਰ ਆਈ। ਹੜ੍ਹ ਦੇ ਪਾਣੀ ਵਿਚ ਘਿਰੇ ਮਾਂ-ਧੀ ਦਾ ਇਹ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ।
ਲੋਕਾਂ ਵੱਲੋਂ ਮਾਂ ਅਤੇ ਮਾਸੂਮ ਬੱਚੀ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇਕ ਵਾਰ ਫਿਰ ਹੜ੍ਹਾਂ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਅਤੇ ਖਤਰੇ ਨੂੰ ਉਜਾਗਰ ਕਰ ਦਿੱਤਾ ਹੈ।


















