ਵਿਧਾਇਕ ਬੁੱਧ ਰਾਮ ਵੱਲੋਂ ਬੁਢਲਾਡਾ ਦੇ ਸਰਕਾਰੀ ਸਕੂਲਾਂ ’ਚ 01 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਮੁਕੰਮਲ ਵਿਕਾਸ ਕਾਰਜਾਂ ਦਾ ਉਦਘਾਟਨ

14

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ                                                                                ਸਿੱਖਿਆ ਦਾ ਪਸਾਰ ਤੇ ਪ੍ਰਚਾਰ ਜ਼ਰੂਰੀ-ਵਿਧਾਇਕ ਬੁੱਧ ਰਾਮ

ਬੁਢਲਾਡਾ/ਮਾਨਸਾ,ਅੱਜ ਦੀ ਆਵਾਜ਼ | 15 ਮਈ 2025

ਸਿੱਖਿਆ ਨੂੰ ਹਰ ਘਰ ਦੀਆਂ ਬਰੂਹਾਂ ਤੱਕ ਪਹੁੰਚਾਉਣ ਲਈ ਸਿੱਖਿਆ ਦਾ ਪਸਾਰ ਤੇ ਪ੍ਰਚਾਰ ਜ਼ਰੂਰੀ ਹੈ। ਸਿੱਖਿਆ ਦੀ ਅਹਿਮੀਅਤ ਬਾਰੇ ਹਰ ਇਕ ਨਾਗਰਿਕ ਤੇ ਹਰ ਇਕ ਬੱਚੇ ਦਾ ਜਾਗਰੂਕ ਹੋਣਾ ਲਾਜ਼ਮੀ ਹੈ ਤਾਂ ਜੋ ਹਰ ਇਕ ਬੱਚਾ ਲਾਜ਼ਮੀ ਤੌਰ ’ਤੇ ਸਿੱਖਿਆ ਹਾਸਲ ਕਰੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ ਸਰਕਾਰੀ ਸਕੂਲਾਂ ’ਚ 01 ਕਰੋੜ 04 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੜਾਅਵਾਰ ਹਰ ਸਕੂਲ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਹਰ ਇਕ ਬੱਚੇ ਨੂੰ ਆਧੁਨਿਕ ਸਿੱਖਿਆ ਮਿਲੇ ਅਤੇ ਹਰ ਬੱਚਾ ਸਮੇਂ ਦਾ ਹਾਣੀ ਹੋ ਸਕੇ।
ਵਿਧਾਇਕ ਨੇ ਕਿਹਾ ਕਿ ਸਿੱਖਿਆ ਕਰਾਂਤੀ ਸਿੱਖਿਆ ਵਿਚ ਹਰ ਪੱਧਰ ’ਤੇ ਛੋਟੇ ਛੋਟੇ ਬਦਲਾਅ ਕਰਦਿਆਂ ਇਕ ਵੱਡਾ ਇਨਕਲਾਬ ਲੈ ਕੇ ਆਉਣਾ ਹੈ। ਇਸ ਦੇ ਲਈ ਮਾਪੇ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਇਕ ਕੜੀ ਦੇ ਵਾਂਗ ਕੰਮ ਕਰਨਾ ਪਵੇਗਾ ਜੋ ਕਿ ਹੁਣ ਸੰਭਵ ਹੋ ਰਿਹਾ ਹੈ। ਸਿੱਖਿਆ ਕਰਾਂਤੀ ਜ਼ਰੀਏ ਕਰਵਾਇਆ ਜਾ ਰਿਹਾ ਮਾਪਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸੰਵਾਦ ਸਿੱਖਿਆ ਲਈ ਨਵੀਂ ਰਣਨੀਤੀ ਘੜਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਤੇ ਮਾਪਿਆਂ ਵਿਚਕਾਰ ਪੁਲ ਦਾ ਕੰਮ ਕਰ ਰਹੀ ਹੈ ਜਿਸ ਦੇ ਭਵਿੱਖ ਵਿਚ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਰੋਡ ਬੁਢਲਾਡਾ ਵਿਖੇ 19.65 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਲਾਸਰੂਮ, ਚਾਰਦੀਵਾਰੀਆਂ, ਲੜਕੀਆਂ ਲਈ ਪਖ਼ਾਨੇ, ਕੈਮਿਸਟਰੀ ਲੈਬ, ਗਰਾਊਂਡ ਆਦਿ ਦਾ ਉਦਘਾਟਨ ਕੀਤਾ।
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਸਕੂਲ ਮੁਖੀ ਸ.ਪ.ਸ. ਕੁਲਾਣਾ ਰੋਡ ਬੁਢਲਾਡਾ ਰਾਜਪਾਲ, ਸਕੂਲ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਗੁਰਮੀਤ ਸਿੰਘ, ਚੇਅਰਪਰਸਨ ਸੁਖਪਾਲ ਕੌਰ, ਚੇਅਰਮੈਨ ਰੋਹਤਾਸ ਕੁਮਾਰ, ਸਮਾਜ ਸੇਵੀ ਗੁਰਪ੍ਰੀਤ ਸਿੰਘ ਵਿਰਕ, ਮੁਕੇਸ਼ ਕੁਮਾਰ ਪ੍ਰਿੰਸੀਪਲ ਰਿਟਾ., ਟਰੇਡ ਕੋਆਰਡੀਨੇਟਰ ਮੁਕੇਸ਼ ਕੁਮਾਰ, ਪ੍ਰਿੰਸੀਪਲ ਗੁਰਮੀਤ ਸਿੰਘ, ਡਾ. ਗੁਰਜੰਟ ਸਿੰਘ ਸੈਣੀ, ਸਾਬਕਾ ਪੰਚ ਮੇਜਰ ਸਿੰਘ, ਨਰੇਸ਼ ਕਾਂਸਲ, ਰਤਨ ਬਾਂਸਲ, ਵਿਦਿਆਰਥੀ, ਮਾਪੇ, ਅਧਿਆਪਕ ਤੇ ਹੋਰ ਪਤਵੰਤੇ ਹਾਜ਼ਰ ਸਨ।