ਮੌਸਮ ਵਿਭਾਗ ਦੀ ਚੇਤਾਵਨੀ: 19 ਤੋਂ 23 ਜੂਨ ਤੱਕ ਭਾਰੀ ਬਾਰਿਸ਼ ਦੇ ਆਸਾਰ

11

ਚੰਡੀਗੜ੍ਹ 17 June 2025 AJ DI Awaaj

Punjab Desk :  ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਵਿਭਾਗ ਵੱਲੋਂ 19 ਜੂਨ ਦੀ ਸ਼ਾਮ ਤੋਂ 23 ਜੂਨ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਵਿਗਿਆਨੀ ਸ਼ਿਵੇਂਦਰ ਸਿੰਘ ਮੁਤਾਬਕ, 17 ਜੂਨ ਨੂੰ ਰੁਕ-ਰੁਕ ਕੇ ਬਾਰਿਸ਼ ਹੋ ਸਕਦੀ ਹੈ, ਜਦਕਿ 18 ਅਤੇ 19 ਜੂਨ ਨੂੰ ਮੌਸਮ ਖੁਸ਼ਗਵਾਰ ਰਹੇਗਾ ਅਤੇ ਪਾਰਾ ਵਧੇਗਾ।

ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਦੀ ਸੰਭਾਵਨਾ ਖ਼ਾਸ ਕਰਕੇ ਪੰਜਾਬ ਦੇ ਪੂਰਬੀ ਹਿੱਸਿਆਂ ਅਤੇ ਹਿਮਾਲੀਈ ਇਲਾਕਿਆਂ ਨਾਲ ਲੱਗਦੇ ਜ਼ਿਲਿਆਂ ਵਿੱਚ ਜ਼ਿਆਦਾ ਹੈ। ਹਾਲਾਂਕਿ ਮਾਨਸੂਨ ਦੀ ਆਉਣ ਦੀ ਸਟੀਕ ਤਾਰੀਖ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਮੀਂਹ ਦੀ ਗਤੀਵਿਧੀ ਵਧੇਗੀ।