ਲੁਧਿਆਣਾ 09 Jan 2026 AJ DI Awaaj
Punjab Desk : ਲੁਧਿਆਣਾ ਦੇ ਚਰਚਿਤ ਡਰੰਮ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ, ਪਤੀ ਅਤੇ ਪਤਨੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਉੱਤੇ ਨੌਜਵਾਨ ਦੀ ਬੇਰਹਿਮੀ ਨਾਲ ਹੱ*ਤਿਆ ਕਰਕੇ ਸਬੂਤ ਮਿਟਾਉਣ ਦਾ ਦੋਸ਼ ਹੈ।
ਜਾਣਕਾਰੀ ਮੁਤਾਬਕ, ਇਹ ਸਨਸਨੀਖੇਜ ਘਟਨਾ ਲੁਧਿਆਣਾ ਦੇ ਸਲੇਮਟਾਬਰੀ ਥਾਣਾ ਖੇਤਰ ਵਿੱਚ ਸਾਹਮਣੇ ਆਈ ਸੀ। ਮੁਲਜ਼ਮ ਨੇ ਪਾਰਟੀ ਦੇ ਬਹਾਨੇ ਆਪਣੇ ਦੋਸਤ ਦਵਿੰਦਰ ਸਿੰਘ ਨੂੰ ਘਰ ਬੁਲਾਇਆ। ਕ*ਤਲ ਕਰਨ ਤੋਂ ਬਾਅਦ ਦਵਿੰਦਰ ਦੀ ਲਾ*ਸ਼ ਦੇ ਸੱਤ ਟੁਕੜੇ ਕਰ ਦਿੱਤੇ ਗਏ ਅਤੇ ਉਹਨਾਂ ਨੂੰ ਸਫੈਦ ਰੰਗ ਦੇ ਡਰੰਮ ਵਿੱਚ ਭਰ ਕੇ ਸੈਕਰਡ ਹਾਰਟ ਸਕੂਲ ਨੇੜੇ ਇਕ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ।
ਮ੍ਰਿ*ਤ*ਕ ਦਵਿੰਦਰ ਸਿੰਘ ਹਾਲ ਹੀ ਵਿੱਚ ਮੁੰਬਈ ਤੋਂ ਲੁਧਿਆਣਾ ਪਰਤਿਆ ਸੀ ਅਤੇ ਉੱਥੇ ਕੱਪੜਿਆਂ ਦੀ ਕਟਿੰਗ ਦਾ ਕੰਮ ਕਰਦਾ ਸੀ। ਲੁਧਿਆਣਾ ਆਉਣ ਮਗਰੋਂ ਉਸ ਨੂੰ ਉਸ ਦੇ ਦੋਸਤ ਵੱਲੋਂ ਪਾਰਟੀ ਦੇ ਬਹਾਨੇ ਸੱਦਾ ਦਿੱਤਾ ਗਿਆ। ਸ਼ੁਰੂ ਵਿੱਚ ਪਰਿਵਾਰ ਨੂੰ ਲੱਗਾ ਕਿ ਉਹ ਕਿਸੇ ਕੰਮ ਨਾਲ ਬਾਹਰ ਗਿਆ ਹੋਵੇਗਾ, ਪਰ ਦੇਰ ਰਾਤ ਤੱਕ ਵਾਪਸ ਨਾ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਜਾਂਚ ਦੌਰਾਨ ਸੀਸੀਟੀਵੀ ਫੁਟੇਜ ਸਾਹਮਣੇ ਆਈ, ਜਿਸ ਵਿੱਚ ਦਵਿੰਦਰ ਦੁਪਹਿਰ ਕਰੀਬ 2 ਵਜੇ ਦੋਸਤ ਦੇ ਘਰ ਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ 12 ਵਜੇ ਮੁਲਜ਼ਮ ਅਤੇ ਉਸ ਦੀ ਪਤਨੀ ਨੂੰ ਮੋਟਰਸਾਈਕਲ ’ਤੇ ਸਫੈਦ ਰੰਗ ਦਾ ਡਰੰਮ ਲੈ ਕੇ ਘਰ ਤੋਂ ਨਿਕਲਦੇ ਹੋਏ ਕੈਮਰਿਆਂ ਵਿੱਚ ਕੈਦ ਕੀਤਾ ਗਿਆ।
ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।














