ਦੁਨੀਆ ਭਰ ਵਿੱਚ ਵੱਧ ਰਹੀਆਂ ਲਿਵਰ ਬਿਮਾਰੀਆਂ, 2050 ਤੱਕ 2 ਅਰਬ ਲੋਕ ਹੋ ਸਕਦੇ ਪ੍ਰਭਾਵਿਤ: ਰਿਪੋਰਟ

1

14 ਅਪ੍ਰੈਲ, 2026 Aj Di Awaaj

Health Desk:  ਦੁਨੀਆ ਭਰ ਵਿੱਚ ਲਿਵਰ ਨਾਲ ਸੰਬੰਧਿਤ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਭਵਿੱਖ ਵਿੱਚ ਇਹ ਵੱਡੀ ਸਿਹਤ ਸਮੱਸਿਆ ਬਣ ਸਕਦੀਆਂ ਹਨ। The Lancet Gastroenterology & Hepatology ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਸਾਲ 2023 ਵਿੱਚ ਲਗਭਗ 1.3 ਅਰਬ ਲੋਕ ‘ਮੈਟਾਬੋਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਐਟੋਟਿਕ ਲਿਵਰ ਡਿਜ਼ੀਜ਼ (MASLD)’ ਨਾਲ ਜੀ ਰਹੇ ਸਨ, ਜੋ 1990 ਦੇ ਮੁਕਾਬਲੇ ਕਾਫ਼ੀ ਵੱਧ ਹੈ।

ਰਿਪੋਰਟ ਅਨੁਸਾਰ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2050 ਤੱਕ ਇਹ ਗਿਣਤੀ ਵੱਧ ਕੇ ਕਰੀਬ 1.8 ਅਰਬ ਹੋ ਸਕਦੀ ਹੈ। ਇਸ ਵਾਧੇ ਦੇ ਮੁੱਖ ਕਾਰਨ ਬਦਲਦੀ ਜੀਵਨਸ਼ੈਲੀ, ਵਧਦੀ ਆਬਾਦੀ, ਮੋਟਾਪਾ ਅਤੇ ਹਾਈ ਬਲੱਡ ਸ਼ੂਗਰ ਹਨ।

Global Burden of Disease Study ਦੇ ਆਧਾਰ ‘ਤੇ ਕੀਤੇ ਗਏ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਉੱਤਰੀ ਅਫਰੀਕਾ ਅਤੇ ਮੱਧ ਪੂਰਬ ਵਿੱਚ ਇਸ ਬਿਮਾਰੀ ਦਾ ਪ੍ਰਭਾਵ ਹੋਰ ਖੇਤਰਾਂ ਨਾਲੋਂ ਜ਼ਿਆਦਾ ਹੈ। ਹਾਲਾਂਕਿ ਇਲਾਜ ਵਿੱਚ ਸੁਧਾਰ ਕਾਰਨ ਮੌਤਾਂ ਦੀ ਦਰ ਵਿੱਚ ਵੱਡਾ ਵਾਧਾ ਨਹੀਂ ਹੋਇਆ।

ਮਾਹਿਰਾਂ ਦੇ ਮੁਤਾਬਕ ਸ਼ਹਿਰੀਕਰਨ ਅਤੇ ਗਲਤ ਜੀਵਨਸ਼ੈਲੀ ਕਾਰਨ ਇਹ ਬਿਮਾਰੀ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ, ਖਾਸ ਕਰਕੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ। ਜੇ ਸਮੇਂ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਲਿਵਰ ਸਿਰੋਸਿਸ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।