30October 2025 Aj Di Awaaj
Chandigarh desk ਚੰਡੀਗੜ੍ਹ– ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਹੁਣ ਕੁੱਤਾ ਰੱਖਣਾ ਆਸਾਨ ਨਹੀਂ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਨਵੇਂ ਨਿਯਮ ਤੇ ਉਪ-ਨਿਯਮ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ “ਪੈਟ ਐਂਡ ਕਮਿਊਨਿਟੀ ਡਾਗ ਉਪ-ਨਿਯਮ” ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੇ ਕੋਈ ਰਜਿਸਟਰਡ ਕੁੱਤਾ ਖੁੱਲ੍ਹੇ ਵਿਚ ਮਲ ਕਰਦਾ ਪਾਇਆ ਗਿਆ, ਤਾਂ ਉਸਦਾ ਮਾਲਕ 10 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ।
ਨਗਰ ਨਿਗਮ ਵੱਲੋਂ ਅਮਰੀਕਨ ਬੁੱਲ ਡੌਗ, ਅਮਰੀਕਨ ਪਿਟਬੁੱਲ, ਪਿਟਬੁੱਲ ਟੈਰੀਅਰ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵਾਈਲਰ ਵਰਗੀਆਂ ਨਸਲਾਂ ਦੇ ਕੁੱਤਿਆਂ ਨੂੰ ਪਾਲਤੂ ਤੌਰ ‘ਤੇ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਕੁੱਤਾ ਪ੍ਰੇਮੀ ਇਹ ਨਸਲਾਂ ਨਹੀਂ ਰੱਖ ਸਕਣਗੇ। ਹਾਲਾਂਕਿ ਜਿਨ੍ਹਾਂ ਕੋਲ ਪਹਿਲਾਂ ਤੋਂ ਇਨ੍ਹਾਂ ਨਸਲਾਂ ਦੇ ਕੁੱਤੇ ਮੌਜੂਦ ਹਨ, ਉਨ੍ਹਾਂ ਨੂੰ ਛੂਟ ਦਿੱਤੀ ਗਈ ਹੈ ਅਤੇ 45 ਦਿਨਾਂ ਅੰਦਰ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।














