ਕਰਨਾਟਕ 11 May 2026 AJ DI Awaaj
National Desk : ਰਾਜਨੀਤੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਰਾਜ ਦੇ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡੀ. ਸੁਧਾਕਰ ਦਾ ਲੰਬੀ ਬਿਮਾਰੀ ਤੋਂ ਬਾਅਦ ਦੇ*ਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਇਲਾਜ ਅਧੀਨ ਸਨ।
ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਡੀ. ਸੁਧਾਕਰ ਦੇ ਦੇ*ਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਸ਼ੋਕ ਸੰਦੇਸ਼ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀ. ਸੁਧਾਕਰ ਉਨ੍ਹਾਂ ਦੇ ਬਹੁਤ ਨੇੜਲੇ ਸਾਥੀ ਸਨ ਅਤੇ ਉਨ੍ਹਾਂ ਦਾ ਜਾਣਾ ਪਾਰਟੀ ਅਤੇ ਰਾਜ ਲਈ ਵੱਡਾ ਘਾਟਾ ਹੈ।
ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਡੀ. ਸੁਧਾਕਰ ਨੇ ਹਿਰੀਯੂਰ ਦੇ ਵਿਧਾਇਕ, ਚਿੱਤਰਦੁਰਗਾ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਅਤੇ ਯੋਜਨਾ ਤੇ ਅੰਕੜਾ ਰਾਜ ਮੰਤਰੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਸਾਦਗੀ ਅਤੇ ਲੋਕਾਂ ਨਾਲ ਜੁੜੀ ਕਾਰਜਸ਼ੈਲੀ ਕਾਰਨ ਉਹ ਕਾਫ਼ੀ ਪ੍ਰਸਿੱਧ ਸਨ।
ਡੀ. ਸੁਧਾਕਰ ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਸ਼ੁਮਾਰ ਕੀਤੇ ਜਾਂਦੇ ਸਨ। ਉਹ ਪਹਿਲੀ ਵਾਰ 2004 ਵਿੱਚ ਚਲਕੇਰੇ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ। ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਉਨ੍ਹਾਂ ਨੇ ਹਿਰੀਯੂਰ ਤੋਂ ਆਪਣਾ ਸਿਆਸੀ ਸਫ਼ਰ ਜਾਰੀ ਰੱਖਿਆ। 2008 ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਅਤੇ ਬਾਅਦ ਵਿੱਚ ਬੀ.ਐਸ. ਯੇਦੀਯੁਰੱਪਾ ਸਰਕਾਰ ਨੂੰ ਸਮਰਥਨ ਦੇ ਕੇ ਸਮਾਜ ਭਲਾਈ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੇ ਦੇ*ਹਾਂਤ ਨਾਲ ਕਰਨਾਟਕ ਦੀ ਰਾਜਨੀਤੀ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਪਾਰਟੀ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ।














