Chandigarh 17 Mar 2026 AJ DI Awaaj
Chandigarh Desk : ਚੰਡੀਗੜ੍ਹ ਵਿੱਚ ਐਸਐਸਪੀ (ਕਾਨੂੰਨ ਤੇ ਵਿਵਸਥਾ) ਕੰਵਰਦੀਪ ਕੌਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਸਾਲ ਦੀ ਐਕਸਟੈਂਸ਼ਨ ਮਿਲ ਗਈ ਹੈ। ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ 8 ਮਾਰਚ 2026 ਨੂੰ ਸਮਾਪਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਛੁੱਟੀ ‘ਤੇ ਚਲੀ ਗਈਆਂ ਸਨ ਅਤੇ ਅਸਥਾਈ ਤੌਰ ‘ਤੇ ਚਾਰਜ ਸੁਮੇਰ ਪ੍ਰਤਾਪ ਨੂੰ ਦਿੱਤਾ ਗਿਆ ਸੀ।
ਕੰਵਰਦੀਪ ਕੌਰ ਵੱਲੋਂ ਐਕਸਟੈਂਸ਼ਨ ਲਈ ਕੀਤੀ ਗਈ ਬੇਨਤੀ ਨੂੰ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲ ਗਈ ਸੀ। ਇਸ ਤੋਂ ਬਾਅਦ ਕੇਸ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਿਆ, ਜਿੱਥੋਂ ਆਖਿਰਕਾਰ ਇੱਕ ਸਾਲ ਦੇ ਵਾਧੇ ਨੂੰ ਹਰੀ ਝੰਡੀ ਮਿਲ ਗਈ।












