12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

3

ਐਮਪੀ ਤਨਮਨਜੀਤ ਸਿੰਘ ਢੇਸੀ ਵੱਲੋਂ ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਤੇ ਖੇਡ ਕਲੱਬ ਦੇ ਸਹਿਯੋਗ ਨਾਲ ਕਰਵਾਏ ਸਲਾਨਾ ਗੱਤਕਾ ਮੁਕਾਬਲੇ

ਲੰਡਨ, 17 ਜੁਲਾਈ, 2026 Aj Di Awaaj

Punjab Desk: ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਲਫੋਰਡ ਵਿਖੇ ਆਯੋਜਿਤ ਇਸ ਚੈਂਪੀਅਨਸ਼ਿਪ ਦੌਰਾਨ ਵਾਰਿੰਗਟਨਕਵੈਂਟਰੀਡਰਬੀਲੇਟਨਗੁੱਡਮੇਅਜ਼ਗ੍ਰੇਵਜ਼ੈਂਡਵੂਲਿਚ ਅਤੇ ਬੋਅ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਰਦਾਸ ਤੋਂ ਉਪਰੰਤ ਢੇਸੀ ਸਮੇਤ ਪ੍ਰਬੰਧਕਾਂ ਨੇ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਇਹਨਾਂ ਸਲਾਨਾ ਮੁਕਾਬਲਿਆਂ ਦੌਰਾਨ ਗੱਤਕਾ ਖੇਡ ਦੇ ਵੱਖ-ਵੱਖ ਉਮਰ ਦੇ ਬੱਚਿਆਂਬੀਬੀਆਂ ਅਤੇ ਮਰਦਾਂ ਦੇ ਜੰਗਜੂ ਮੁਕਾਬਲੇ ਕਰਵਾਏ ਗਏ। ਇੰਨਾ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਦੇ ਮੁਕਾਬਲਿਆਂ ਚੋਂ ਜੋਰਾ ਸਿੰਘ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਜੇਤੂ ਰਿਹਾ ਜਦਕਿ ਗੁਰਦੀਪ ਸਿੰਘ ਦਮਦਮੀ ਟਕਸਾਲ ਅਖਾੜਾ ਡਰਬੀ ਦੂਜੇ ਸਥਾਨ ਤੇ ਰਿਹਾ।

ਬੀਬੀਆਂ ਚੋਂ ਦਮਦਮੀ ਟਕਸਾਲ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਪਹਿਲੇ ਅਤੇ ਕਰਮਜੀਤ ਕੌਰ ਦੂਜੇ ਸਥਾਨ ਤੇ ਰਹੀ। 18 ਤੋਂ ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚੋਂ ਦਮਦਮੀ ਟਕਸਾਲ ਦਾ ਹਰਸ਼ਦੀਪ ਸਿੰਘ ਪਹਿਲੇ ਅਤੇ ਜਸਕੀਰਤ ਸਿੰਘ ਦੂਜੇ ਸਥਾਨ ਤੇ ਜਦਕਿ ਇਸੇ ਉਮਰ ਵਰਗ ਵਿੱਚ ਲੜਕੀਆਂ ਚੋਂ ਗੁਰਸੁਖਮਨ ਕੌਰ ਅਕਾਲੀ ਫੂਲਾ ਸਿੰਘ ਅਖਾੜਾ ਪਹਿਲੇ ਅਤੇ ਹਰਲੀਨ ਕੌਰ ਦਮਦਮੀ ਟਕਸਾਲ ਅਖਾੜਾ ਦੂਜੇ ਸਥਾਨ ਤੇ, 14 ਸਾਲ ਤੋਂ ਘੱਟ ਉਮਰ ਵਰਗ ਦੇ ਮੁਕਾਬਲੇ ਚੋਂ ਦਮਦਮੀ ਟਕਸਾਲ ਅਖਾੜੇ ਦੇ ਯੁਵਰਾਜ ਸਿੰਘ ਪਹਿਲੇ ਅਤੇ ਰਬਜੋਤ ਸਿੰਘ ਦੂਜੇ ਸਥਾਨ ਤੇ ਜਦਕਿ ਲੜਕੀਆਂ ਚੋਂ ਅਕਾਲੀ ਫੂਲਾ ਸਿੰਘ ਅਖਾੜਾ ਕਵੈਂਟਰੀ ਦੀ ਮਨਰੂਪ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਵਾਰਿੰਗਟਨ ਦੀ ਨਕੀਤਾ ਕੌਰ ਦੂਜੇ ਸਥਾਨ ਤੇ ਰਹੀ।

ਇਸ ਮੌਕੇ ਬੋਲਦਿਆਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਹਰ ਸਾਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ। ਉਹਨਾਂ ਇਸ ਚੈਂਪੀਅਨਸ਼ਿਪ ਦੇ ਆਯੋਜਨ ਲਈ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਅਤੇ ਸੈਵਨਕਿੰਗਜ਼ਸਿੰਘ ਸਭਾ ਲੰਡਨ ਈਸਟ ਸਪੋਰਟਸ ਕਲੱਬ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਤਾਨੀਆ ਵਿੱਚ ਗੱਤਕਾ ਕਲਾ ਅਤੇ ਸ਼ਸਤਰ ਵਿੱਦਿਆ ਨੂੰ ਹੋਰ ਪ੍ਰਫੁਲਤ ਕਰਨ ਅਤੇ ਬੱਚਿਆਂ ਨੂੰ ਇਸ ਖੇਡ ਨਾਲ ਜੋੜਨ ਲਈ ਯੂਕੇ ਗੱਤਕਾ ਫੈਡਰੇਸ਼ਨ ਪੂਰੇ ਯਤਨ ਕਰ ਰਹੀ ਹਾਂ ਤਾਂ ਕਿ ਨੌਜਵਾਨ ਪੀੜੀ ਸਿੱਖ ਸਵੈ ਰੱਖਿਆ ਦੇ ਨਾਲ-ਨਾਲ ਸਿੱਖੀ ਪ੍ਰੰਪਰਾਵਾਂ ਅਤੇ ਸ਼ਸਤਰ ਵਿਦਿਆ ਦੇ ਹੁਨਰ ਨੂੰ ਅਪਣਾ ਸਕੇ। ਉਹਨਾਂ ਯੂਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਸੰਧੂਗੁਰਦੀਪ ਸਿੰਘ ਹੁੰਦਲਖੇਡ ਕਲੱਬ ਦੇ ਪਿੰਦਰ ਸਿੰਘ ਭਰੋਲੀਲਹਿੰਬਰ ਸਿੰਘ ਲੱਧੜਅਜਮੇਰ ਸਿੰਘ ਮੇਲਾਮੇਜਰ ਸਿੰਘ ਬਾਸੀਮਨਦੀਪ ਸਿੰਘ ਬੜਿੰਗਮਨਜਿੰਦਰ ਸਿੰਘ ਬੜਿੰਗਰਾਣਾ ਪੱਡਾਜਸਪਾਲ ਸਿੰਘ ਢੇਸੀਮਨਜੀਤ ਸਿੰਘ ਸ਼ਾਲਾਪੁਰੀਸਾਹਿਬ ਸਿੰਘ ਢੇਸੀਨਿਸ਼ਾਨ ਸਿੰਘ ਸਲੋਹਜਗਬੀਰ ਸਿੰਘ ਜੱਗਾ ਚਕਰਜਸਬੀਰ ਸਿੰਘ ਢੇਸੀਹਰਨੇਕ ਸਿੰਘ ਨੇਕਾ ਮੈਰੀਪੁਰਸੁਖਦੇਵ ਸਿੰਘ ਸਿੱਧੂਪ੍ਰਮਜੀਤ ਸਿੰਘ ਛੋਕਰਕੁਲਵਿੰਦਰ ਸਿੰਘ ਸਹੋਤਾਰਸ਼ਪਾਲ ਸਿੰਘ ਪਾਲਾ ਸਹੋਤਾ ਜੀਐਨਜੀ ਕਬੱਡੀ ਕਲੱਬ ਗ੍ਰੇਵਜ਼ੈਂਡਡਾ: ਚਾਨਣ ਸਿੰਘ ਸਿੱਧੂਜਸਬੀਰ ਸਿੰਘ ਸ਼ੇਰਗਿੱਲਗੁਰਪ੍ਰੀਤ ਸਿੰਘ ਟੁੱਟਕੁਲਦੀਪ ਸਿੰਘ ਰਾਏਜੈਜ਼ ਸਿੰਘ ਸਿੱਧੂਬਿੰਦਰ ਪੁਆਦੜਾਜਸ ਬਾਠਬੂਟਾ ਸਿੰਘ ਨਿੱਝਰਹਰਜਿੰਦਰ ਸਿੰਘ ਜੌਹਲਦਵਿੰਦਰ ਸਿੰਘ ਪਤਾਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਪੀ ਜਸ ਅਠਵਾਲਰਾਣਾ ਪੱਡਾਸੁਰਿੰਦਰ ਸਿੰਘ ਮਾਣਕਸੋਖਾ ਢੇਸੀਸੁਰਜੀਤ ਸਿੰਘ ਘੁੰਮਣ ਪੰਜਾਬ ਰੇਡੀਓ’ ਅਤੇ ਪੰਜਾਬ ਟੀਵੀਮਨਪ੍ਰੀਤ ਸਿੰਘ ਬੱਧਨੀ ਕਲਾਂ ਅਜੀਤ ਅਤੇ ਪੰਜਾਬ ਟਾਈਮਜ਼ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀਸੁਖਦੇਵ ਸਿੰਘ ਅਤੇ ਪਾਲ ਸਿੰਘ ਝੱਲੀ ਅਕਾਲ ਚੈਨਲਹਰਵਿੰਦਰ ਸਿੰਘ ਸਿੱਖ ਚੈਨਲਅਨਮੋਲ ਕੌਰ ਜੀਟੀਸੀਪ੍ਰਭਜੋਤ ਸਿੰਘ ਪੀਟੀਸੀ ਆਦਿ ਵੀ ਉਚੇਚੇ ਤੌਰ ਤੇ ਪਹੁੰਚੇ।