ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ T20 ਸੀਰੀਜ਼ 2-1 ਨਾਲ ਜਿੱਤੀ

76

India 08 Nov 2025 AJ DI Awaaj

Sports Desk : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਖੇਡਿਆ ਗਿਆ ਪੰਜਵਾਂ ਤੇ ਆਖ਼ਰੀ T20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਨਾਲ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ।

ਮੈਚ ਦੌਰਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ 4.5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣਾਈਆਂ ਸਨ ਕਿ ਇਸ ਦੌਰਾਨ ਮੀਂਹ ਨੇ ਖੇਡ ਰੋਕ ਦਿੱਤੀ। ਉਪ-ਕਪਤਾਨ ਸ਼ੁਭਮਨ ਗਿੱਲ 29 ਤੇ ਅਤੇ ਅਭਿਸ਼ੇਕ ਸ਼ਰਮਾ 23 ਦੌੜਾਂ ‘ਤੇ ਨਾਅਉਟ ਸਨ।

ਇਸ ਮੈਚ ਦੌਰਾਨ ਅਭਿਸ਼ੇਕ ਸ਼ਰਮਾ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ — ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 1,000 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਖਿਡਾਰੀ ਬਣੇ। ਉਨ੍ਹਾਂ ਨੇ 528 ਗੇਂਦਾਂ ਵਿੱਚ ਇਹ ਕਾਰਨਾਮਾ ਕਰਕੇ ਕਪਤਾਨ ਸੂਰਿਆਕੁਮਾਰ ਯਾਦਵ ਦਾ ਰਿਕਾਰਡ ਤੋੜਿਆ।

ਸੀਰੀਜ਼ ਦੌਰਾਨ ਭਾਰਤ ਨੇ ਤੀਜਾ ਮੈਚ 5 ਵਿਕਟਾਂ ਨਾਲ ਅਤੇ ਚੌਥਾ ਮੈਚ 48 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟ੍ਰੇਲੀਆ ਨੇ ਦੂਜਾ ਮੈਚ 4 ਵਿਕਟਾਂ ਨਾਲ ਆਪਣੇ ਨਾਮ ਕੀਤਾ ਸੀ।

ਮੀਂਹ ਕਾਰਨ ਰੱਦ ਹੋਏ ਆਖ਼ਰੀ ਮੈਚ ਦੇ ਬਾਵਜੂਦ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੀਰੀਜ਼ ਜਿੱਤ ਲਈ।