IND vs SA: “ਜੇ ਕੋਹਲੀ-ਰੋਹਿਤ ਨਾ ਚਲੇ ਤਾਂ ਹਾਰ ਨਿਸ਼ਚਤ” – ਮੋਹਮ਼ਦ ਕੈਫ ਦੀ BCCI ਨੂੰ ਚੇਤਾਵਨੀ, ਕਿਹਾ- ਨੌਜਵਾਨਾਂ ‘ਤੇ ਭਰੋਸਾ ਨਹੀਂ

9
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਜਿੱਤਣ ਤੋਂ ਬਾਅਦ ਪੁਰਾਣੇ ਭਾਰਤੀ ਕ੍ਰਿਕੇਟਰ ਮੋਹਮਦ ਕੈਫ ਨੇ ਕਿਹਾ ਕਿ ਟੀਮ ਇੰਡੀਆ ਅਜੇ ਵੀ ਪੂਰੀ ਤਰ੍ਹਾਂ ਵਿਰਾਟ

03 ਦਸੰਬਰ, 2025 ਅਜ ਦੀ ਆਵਾਜ਼

Sports Desk:  ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਜਿੱਤਣ ਤੋਂ ਬਾਅਦ ਪੁਰਾਣੇ ਭਾਰਤੀ ਕ੍ਰਿਕੇਟਰ ਮੋਹਮਦ ਕੈਫ ਨੇ ਕਿਹਾ ਕਿ ਟੀਮ ਇੰਡੀਆ ਅਜੇ ਵੀ ਪੂਰੀ ਤਰ੍ਹਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ‘ਤੇ ਨਿਰਭਰ ਹੈ ਅਤੇ ਜੇ ਇਹ ਦੋਵੇਂ ਬੱਲੇਬਾਜ਼ ਨਹੀਂ ਚੱਲਦੇ, ਤਾਂ ਭਾਰਤ ਦੀ ਹਾਰ ਪੱਕੀ ਹੈ। ਆਪਣੇ ਯੂਟਿਊਬ ਚੈਨਲ ‘ਤੇ ਗੱਲ ਕਰਦੇ ਹੋਏ ਕੈਫ ਨੇ ਕਿਹਾ ਕਿ ਜੇ ਕੋਹਲੀ ਅਤੇ ਰੋਹਿਤ ਜਲਦੀ ਆਉਟ ਹੋ ਜਾਂਦੇ, ਤਾਂ ਭਾਰਤ 200 ਰਨ ਤੱਕ ਵੀ ਨਹੀਂ ਪਹੁੰਚ ਸਕਦਾ ਸੀ ਅਤੇ ਦੱਖਣੀ ਅਫ਼ਰੀਕਾ ਆਸਾਨੀ ਨਾਲ ਮੈਚ ਜਿੱਤ ਲੈਂਦੀ। ਕੈਫ ਨੇ ਕਿਹਾ ਕਿ ਨੌਜਵਾਨ ਖਿਡਾਰੀ ਅਜੇ ਵੱਡੇ ਮੈਚਾਂ ਵਿੱਚ ਜਿਤਾਉਣ ਵਾਲਾ ਯੋਗਦਾਨ ਨਹੀਂ ਦੇ ਰਹੇ, ਇਸ ਲਈ ਟੀਮ ਨੂੰ ਫਿਰ ਤੋਂ ਇਨ੍ਹਾਂ ਦੋ ਅਨੁਭਵੀ ਖਿਡਾਰੀਆਂ ‘ਤੇ ਭਰੋਸਾ ਕਰਨਾ ਪੈ ਰਿਹਾ ਹੈ। ਪਹਿਲੇ ਵਨਡੇ ਵਿੱਚ ਵਿਰਾਟ ਅਤੇ ਰੋਹਿਤ ਨੇ 136 ਰਨਾਂ ਦੀ ਮਹੱਤਵਪੂਰਨ ਸਾਂਝ ਪਾਈ, ਜਿਸ ਨਾਲ ਮੈਚ ਦਾ ਰੁਖ ਬਦਲ ਗਿਆ ਅਤੇ ਇਹ ਵਨਡੇ ਕਰਿਕਟ ਵਿੱਚ ਉਨ੍ਹਾਂ ਦੀ 20ਵੀਂ ਸੈਂਚਰੀ ਸਾਂਝ ਸੀ, ਜਿਸ ਨਾਲ ਉਹ ਸਚਿਨ ਤੇੰਦੁਲਕਰ ਅਤੇ ਸੌਰਵ ਗਾਂਗੁਲੀ ਤੋਂ ਬਾਦ ਇਤਿਹਾਸ ਦੀ ਦੂਜੀ ਸਭ ਤੋਂ ਸਫਲ ਜੋੜੀ ਬਣ ਗਏ। ਕੈਫ ਨੇ ਕੋਹਲੀ ਦਾ 135 ਰਨਾਂ ਦੀ ਇਨਿੰਗ ਅਤੇ ਰੋਹਿਤ ਦੇ 57 ਰਨਾਂ ਨੂੰ ਜਿੱਤ ਦੀ ਕੁੰਜੀ ਦੱਸਿਆ ਅਤੇ ਕਿਹਾ ਕਿ ਹਾਲਾਂਕਿ ਇਹ ਦੋਵੇਂ ਉਮਰ ਵਿੱਚ ਵੱਡੇ ਹੋ ਰਹੇ ਹਨ, ਪਰ ਟੀਮ ਲਈ ਅਜੇ ਵੀ ਸਭ ਤੋਂ ਜ਼ਰੂਰੀ ਹਨ—”ਪੁਰਾਣਾ ਅਜੇ ਵੀ ਸੋਨਾ ਹੈ।”