ਕਾਂਗੋ ਦੇ ਸਕੂਲ ਵਿੱਚ ਭਿ*ਆਨਕ ਅੱਗ, 24 ਬੱਚਿਆਂ ਦੀ ਮੌ*ਤ

21

ਬੁਕਾਵੂ: 11 Sep 2026 AJ DI Awaaj

International Desk :    ਪੂਰਬੀ ਕਾਂਗੋ ਦੇ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ਬੁਕਾਵੂ ਵਿੱਚ ਵੀਰਵਾਰ ਨੂੰ ਇੱਕ ਭਿ*ਆਨਕ ਅੱਗ ਨੇ ਦੋ ਸਕੂਲਾਂ ਅਤੇ ਨੇੜਲੇ ਰਿਹਾਇਸ਼ੀ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦਰ*ਦਨਾ*ਕ ਹਾ*ਦਸੇ ਵਿੱਚ ਘੱਟੋ-ਘੱਟ 24 ਸਕੂਲੀ ਬੱਚਿਆਂ ਦੀ ਮੌ*ਤ ਹੋ ਗਈ, ਜਦਕਿ 29 ਤੋਂ ਵੱਧ ਲੋਕ ਗੰ*ਭੀਰ ਰੂਪ ਵਿੱਚ ਝੁ*ਲਸ ਗਏ ਹਨ।

ਮ੍ਰਿ*ਤਕਾਂ ਵਿੱਚ 19 ਲੜਕੀਆਂ ਅਤੇ 5 ਲੜਕੇ ਸ਼ਾਮਲ ਦੱਸੇ ਜਾ ਰਹੇ ਹਨ। ਜ਼*ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਥਾਨਕ ਸੂਤਰਾਂ ਮੁਤਾਬਕ ਅੱਗ ਉਸ ਸਮੇਂ ਲੱਗੀ ਜਦੋਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ। ਅੱਗ ਤੇਜ਼ੀ ਨਾਲ ਫੈਲਣ ਕਾਰਨ ਵਿਦਿਆਰਥੀਆਂ ਵਿੱਚ ਦਹਿਸ਼ਤ ਅਤੇ ਭਗਦੜ ਮਚ ਗਈ। ਆਪਣੀ ਜਾਨ ਬਚਾਉਣ ਲਈ ਕੁਝ ਬੱਚਿਆਂ ਵੱਲੋਂ ਉੱਪਰਲੀਆਂ ਮੰਜ਼ਿਲਾਂ ਤੋਂ ਛਾਲ ਮਾਰਨ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

300 ਤੋਂ ਵੱਧ ਘਰ ਵੀ ਸ*ੜੇ

ਅੱਗ ਨੇ ਸਕੂਲਾਂ ਦੇ ਨਾਲ-ਨਾਲ ਨੇੜਲੇ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਰਿਪੋਰਟਾਂ ਮੁਤਾਬਕ ਲਗਭਗ 300 ਲੱਕੜ ਦੇ ਘਰ ਸੜ ਕੇ ਤਬਾਹ ਹੋ ਗਏ, ਜਿਸ ਕਾਰਨ ਵੱਡੀ ਗਿਣਤੀ ਵਿੱਚ ਪਰਿਵਾਰ ਬੇਘਰ ਹੋ ਗਏ ਹਨ।

ਮੌ*ਤਾਂ ਦੀ ਗਿਣਤੀ ਵਧਣ ਦਾ ਖ*ਦਸ਼ਾ

ਸਥਾਨਕ ਸਿਹਤ ਅਧਿਕਾਰੀਆਂ ਅਤੇ ਬਚਾਅ ਟੀਮਾਂ ਮੁਤਾਬਕ ਮੌ*ਤਾਂ ਦੀ ਗਿਣਤੀ ਵਧ ਸਕਦੀ ਹੈ। ਇੱਕ ਸਥਾਨਕ ਹਸਪਤਾਲ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 14 ਦੀ ਇਲਾਜ ਦੌਰਾਨ ਮੌ*ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 21 ਮਰੀਜ਼ ICU ਵਿੱਚ ਇਲਾਜ ਅਧੀਨ ਹਨ।

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।