ਬੀਬੀਐਮਬੀ ਤਲਵਾੜਾ ਵਿੱਚ ਹਿੰਦੀ ਪੰਦਰਵਾੜੇ ਦੀਆਂ ਗਤੀਵਿਧੀਆਂ ਨੇ ਬੰਨ੍ਹਿਆ ਰੰਗ

1

ਤਲਵਾੜਾ, 25 ਸਤੰਬਰ 2026 AJ DI Awaaj

 

Punjab Desk :    ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ), ਤਲਵਾੜਾ ਵੱਲੋਂ 14 ਸਤੰਬਰ ਤੋਂ ਸ਼ੁਰੂ ਹੋਏ ਹਿੰਦੀ ਪੰਦਰਵਾੜੇ ਦੇ ਤਹਿਤ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਹਿੰਦੀ ਪ੍ਰਤੀ ਰੁਚੀ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਪ੍ਰਤਿਯੋਗਿਤਾਵਾਂ ਕਰਵਾਈਆਂ ਗਈਆਂ। ਇਨ੍ਹਾਂ ਪ੍ਰਤਿਯੋਗਿਤਾਵਾਂ ਵਿੱਚ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਬੀਬੀਐਮਬੀ ਵੱਲੋਂ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਕੰਮਕਾਜ ਵਿੱਚ ਹਿੰਦੀ ਦੀ ਵਰਤੋਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਪੰਦਰਵਾੜਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿੰਦੀ ਭਾਸ਼ਾ ਦੇ ਪ੍ਰਯੋਗ ਲਈ ਪ੍ਰੇਰਿਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ।

ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਦੱਸਿਆ ਕਿ ਹਿੰਦੀ ਪੰਦਰਵਾੜੇ ਦੌਰਾਨ ਵੱਖ-ਵੱਖ ਦਿਨਾਂ ’ਤੇ ਹਿੰਦੀ ਲੇਖ ਰਚਨਾ ਤੇ ਅਨੁਵਾਦ, ਹਿੰਦੀ ਸ਼ਬਦ ਗਿਆਨ ਪ੍ਰਤਿਯੋਗਿਤਾ, ਹਿੰਦੀ ਟਾਈਪਿੰਗ ਅਤੇ ਹਿੰਦੀ ਨੋਟਿੰਗ ਅਤੇ ਡਰਾਫਟਿੰਗ ਪ੍ਰਤਿਯੋਗਿਤਾ ਕਰਵਾਈਆਂ ਗਈਆਂ। ਇਨ੍ਹਾਂ ਪ੍ਰਤਿਯੋਗਿਤਾਵਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਆਪਣੀ ਹਿੰਦੀ ਭਾਸ਼ਾ ਸਬੰਧੀ ਯੋਗਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ।

ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤਿਯੋਗਿਤਾਵਾਂ ਕਰਵਾਉਣ ਦਾ ਉਦੇਸ਼ ਕਰਮਚਾਰੀਆਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਦਫ਼ਤਰੀ ਕੰਮਕਾਜ ਵਿੱਚ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ ਬੀਬੀਐਮਬੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਇਸ ਪ੍ਰਤਿਯੋਗਿਤਾ ਨੂੰ ਕਰਵਾਉਣ ਵਿਚ ਐਸਡੀਓ ਗਿਆਨੇਂਦਰ ਕੁਮਾਰ ਅਤੇ ਤਰਨਦੀਪ ਸਿੰਘ ਅਤੇ ਸਟਾਫ ਦੀ ਅਹਿਮ ਭੁਮਿਕਾ ਰਹੀ। ਜੇਤੂਆਂ ਨੂੰ ਗਣਤੰਤਰ ਦਿਵਸ ਤੇ ਸਨਮਾਨਿਤ ਕੀਤਾ ਜਾਵੇਗਾ।