ਗੁਰਦਾਸ ਮਾਨ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼, ਰਿਕਾਰਡਿੰਗ ਮੁਕੰਮਲ

22

ਚੰਡੀਗੜ੍ਹ: 13 Aug 2026 AJ DI Awaaj

Chandigarh Desk :  ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਗੁਰਦਾਸ ਮਾਨ ਅਤੇ ਸੰਗੀਤਕਾਰ ਜਤਿੰਦਰ ਸ਼ਾਹ ਦੀ ਜੋੜੀ ਇੱਕ ਵਾਰ ਫਿਰ ਸੰਗੀਤ ਪ੍ਰੇਮੀਆਂ ਲਈ ਨਵੀਂ ਪੇਸ਼ਕਸ਼ ਲੈ ਕੇ ਆ ਰਹੀ ਹੈ। ਦੋਵਾਂ ਦੀ ਸੰਗੀਤਕ ਸਾਂਝ ਦਾ ਨਵਾਂ ਗੀਤ ਰਿਕਾਰਡ ਹੋ ਚੁੱਕਾ ਹੈ ਅਤੇ ਇਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮਾਂ ਅਤੇ ਚੈਨਲਾਂ ‘ਤੇ ਰਿਲੀਜ਼ ਕੀਤਾ ਜਾਵੇਗਾ।

ਗੁਰਦਾਸ ਮਾਨ ਅਤੇ ਜਤਿੰਦਰ ਸ਼ਾਹ ਦੀ ਜੋੜੀ ਨੇ ਪੰਜਾਬ, ਪੰਜਾਬੀਅਤ ਅਤੇ ਜਜ਼ਬਾਤਾਂ ਨਾਲ ਜੁੜੇ ਕਈ ਯਾਦਗਾਰ ਗੀਤ ਸਰੋਤਿਆਂ ਨੂੰ ਦਿੱਤੇ ਹਨ। ਉਨ੍ਹਾਂ ਦੀ ਸਾਂਝ ਨਾਲ ਤਿਆਰ ਹੋਏ ਗੀਤਾਂ ਵਿੱਚ ‘ਗੱਭਰੂ ਪੰਜਾਬੀ’, ‘ਮੱਖਣਾ’, ‘ਪੰਛੀ ਉੱਡ ਗਏ’, ‘ਮੈਂ ਹੀ ਝੂਠੀ’, ‘ਕੀ ਬਣੂ ਦੁਨੀਆ ਦਾ’, ‘ਤੈਨੂੰ ਮੰਗਣਾ ਨਾ ਆਵੇ’, ‘ਰਾਤੀ ਚੰਨ ਨਾਲ’, ‘ਪੰਜਾਬ’, ‘ਲੱਗੀਆਂ ਨੇ ਮੌਜਾਂ’, ‘ਟੱਪੇ’, ‘ਰੋਟੀ’ ਅਤੇ ‘ਸ਼ਗਨਾਂ ਦੀ ਮਹਿੰਦੀ’ ਆਦਿ ਸ਼ਾਮਲ ਹਨ।

ਇਹ ਸੰਗੀਤਕ ਜੋੜੀ ਲੰਮੇ ਸਮੇਂ ਤੋਂ ਪੰਜਾਬੀ ਗੀਤ-ਸੰਗੀਤ ਨੂੰ ਯਾਦਗਾਰ ਰਚਨਾਵਾਂ ਦੇਣ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਦੋਵਾਂ ਦੀ ਸੰਗੀਤਕ ਸਾਂਝ ਨੂੰ ਢਾਈ ਦਹਾਕਿਆਂ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਫਲਤਾ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ।

ਰਿਲੀਜ਼ ਲਈ ਤਿਆਰ ਹੋ ਰਿਹਾ ਨਵਾਂ ਗੀਤ ਖੂਬਸੂਰਤ ਗੀਤਕਾਰੀ, ਪ੍ਰਭਾਵਸ਼ਾਲੀ ਗਾਇਕੀ ਅਤੇ ਦਿਲਕਸ਼ ਸੰਗੀਤ ਨਾਲ ਤਿਆਰ ਕੀਤਾ ਗਿਆ ਹੈ। ਗੀਤ ਦਾ ਮਿਊਜ਼ਿਕ ਵੀਡੀਓ ਵੀ ਦਰਸ਼ਕਾਂ ਨੂੰ ਮਨਮੋਹਕ ਦ੍ਰਿਸ਼ਾਂ ਅਤੇ ਨਵੇਂ ਰੰਗਾਂ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ।

ਗੀਤ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਉਮੀਦ ਹੈ ਕਿ ਗੀਤ ਦਾ ਪਹਿਲਾ ਲੁੱਕ ਆਉਣ ਵਾਲੇ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ। ਗੁਰਦਾਸ ਮਾਨ ਅਤੇ ਜਤਿੰਦਰ ਸ਼ਾਹ ਦੀ ਇਸ ਨਵੀਂ ਸੰਗੀਤਕ ਪੇਸ਼ਕਸ਼ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ