FBI ਦੇ ਰਡਾਰ ‘ਤੇ ਗੋਲਡੀ ਬਰਾੜ

11

ਵਾਸ਼ਿੰਗਟਨ: 08 July 2026 AJ DI Awaaj

International Desk :  ਅਮਰੀਕੀ ਜਾਂਚ ਏਜੰਸੀ FBI ਨੇ ਭਾਰਤੀ ਗੈਂ*ਗਸਟ*ਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ “ਆਪ੍ਰੇਸ਼ਨ ਹਾਰਡ ਬਾਲ” ਸ਼ੁਰੂ ਕੀਤਾ ਹੈ। 7 ਜੁਲਾਈ ਨੂੰ ਚਲਾਏ ਗਏ ਇਸ ਵਿਸ਼ੇਸ਼ ਆਪ੍ਰੇ*ਸ਼ਨ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਕਰੀਬ 50 ਥਾਵਾਂ ‘ਤੇ ਛਾ*ਪੇਮਾਰੀ ਕੀਤੀ ਗਈ, ਜਿਸ ਦੌਰਾਨ 20 ਤੋਂ ਵੱਧ ਸ਼ੱਕੀ ਗੈਂ*ਗ ਮੈਂਬਰਾਂ ਨੂੰ ਹਿਰਾ*ਸਤ ਵਿੱਚ ਲਿਆ ਗਿਆ।

ਐਫਬੀਆਈ ਅਨੁਸਾਰ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਹ*ਥਿਆਰ, ਨ*ਸ਼ੀਲੇ ਪਦਾਰਥ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਰਹਿ ਕੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।

ਇਸ ਆ*ਪ੍ਰੇਸ਼ਨ ਦੌਰਾਨ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜਾਂਚ ਮੁਤਾਬਕ ਗੈਂਗ ਦੇ ਮੈਂਬਰ ਵਿਦੇਸ਼ਾਂ ਵਿੱਚ ਰਹਿ ਕੇ ਫਿ*ਰੌਤੀ, ਹਿੰ*ਸਾ ਅਤੇ ਹੋਰ ਸੰਗਠਿਤ ਅਪ*ਰਾਧਾਂ ਨੂੰ ਚਲਾ ਰਹੇ ਸਨ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਸਨ।

FBI ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿ*ਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ (ਲਗਭਗ 43–48 ਲੱਖ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਏਜੰਸੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਗੋਲਡੀ ਬਰਾੜ ‘ਤੇ ਇੱਕ ਸੰਗਠਿਤ ਅਪਰਾਧਿਕ ਗਿ*ਰੋਹ ਨਾਲ ਜੁੜੇ ਹੋਣ ਅਤੇ ਅਮਰੀਕਾ ਤੇ ਕੈਨੇਡਾ ਵਿੱਚ ਕਈ ਹਿੰ*ਸਕ ਵਾਰਦਾਤਾਂ ਨਾਲ ਸਬੰਧ ਹੋਣ ਦੇ ਦੋਸ਼ ਹਨ।

ਭਾਰਤੀ ਜਾਂਚ ਏਜੰਸੀਆਂ ਵੀ ਪਹਿਲਾਂ ਕਈ ਵਾਰ ਇਹ ਜਾਣਕਾਰੀ ਦੇ ਚੁੱਕੀਆਂ ਹਨ ਕਿ ਭਾਰਤੀ ਗੈਂ*ਗਸਟਰਾਂ ਦਾ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਯੂਰਪ ਤੱਕ ਫੈਲਿਆ ਹੋਇਆ ਹੈ। FBI ਵੱਲੋਂ ਚਲਾਇਆ ਜਾ ਰਿਹਾ “ਆਪ੍ਰੇਸ਼ਨ ਹਾਰਡ ਬਾਲ” ਫਿਲਹਾਲ ਜਾਰੀ ਹੈ ਅਤੇ ਹੋਰ ਗ੍ਰਿਫ਼*ਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।