ਗੋਲਡੀ ਬਰਾਡ ਨੇ ਲਾਰੈਂਸ ਗੈਂਗ ਛੱਡਿਆ, ਰੋਹਿਤ ਗੋਦਾਰਾ ਨਾਲ ਨਵਾਂ ਗਿਰੋਹ ਬਣਾਇਆ – ਦਾਅਵਿਆਂ ਦੀ ਜਾਂਚ ਕਰ ਰਹੀਆਂ ਏਜੰਸੀਆਂ

45

ਚੰਡੀਗੜ੍ਹ 21 June 2025 Aj DI Awaaj

Punjab Desk : ਗੈਂਗਸਟਰ ਗੋਲਡੀ ਬਰਾਡ ਨੇ ਇੱਕ ਨਵੇਂ ਆਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਹੁਣ ਲਾਰੈਂਸ ਬਿਸ਼ਨੋਈ ਗੈਂਗ ਛੱਡ ਦਿੱਤਾ ਹੈ ਅਤੇ ਰੋਹਿਤ ਗੋਦਾਰਾ ਦੇ ਨਾਲ ਮਿਲ ਕੇ ਨਵਾਂ ਗੈਂਗ ਤਿਆਰ ਕੀਤਾ ਹੈ। ਆਡੀਓ ਵਿੱਚ ਗੋਲਡੀ ਨੇ ਕਿਹਾ ਕਿ ਅਨਮੋਲ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਤੇ ਬਾਬਾ ਸਿੱਦੀਕੀ ਹੱਤਿਆਕਾਂਡ ਦਾ ਮਾਸਟਰਮਾਈਂਡ ਹੈ, ਉਸ ਨਾਲ ਹੁਣ ਉਸ ਦਾ ਕੋਈ ਲੈਣਾ-ਦੇਣਾ ਨਹੀਂ।

ਗੋਲਡੀ ਬਰਾਡ ਨੇ ਇਹ ਵੀ ਦੱਸਿਆ ਕਿ ਹੁਣ ਲਾਰੈਂਸ ਗੈਂਗ ਨੂੰ ਅਨਮੋਲ ਆਪਰੇਟ ਕਰ ਰਿਹਾ ਹੈ। ਦੂਜੇ ਪਾਸੇ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਕੇਂਦਰੀ ਏਜੰਸੀਆਂ ਵੱਲੋਂ ਇਨ੍ਹਾਂ ਦਾਅਵਿਆਂ ਬਾਰੇ ਕੋਈ ਔਫੀਸ਼ਲ ਜਾਣਕਾਰੀ ਨਹੀਂ ਮਿਲੀ, ਪਰ ਵਾਇਰਲ ਆਡੀਓ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਲ ਹੀ ਵਿੱਚ ਇਕ ਬੀਬੀਸੀ ਡੌਕਯੂਮੈਂਟਰੀ ਵਿੱਚ ਗੋਲਡੀ ਨੇ ਸਿੱਧੂ ਮੂਸੇਵਾਲਾ ਹੱਤਿ*ਆਕਾਂਡ ਲਈ ਜ਼ਿੰਮੇਵਾਰੀ ਲਈ ਸੀ। ਇਸ ਨਵੇਂ ਆਡੀਓ ਵਿੱਚ ਉਸਨੇ ਗੰਗਾਨਗਰ ਵਿੱਚ ਇੱਕ ਵਪਾਰੀ ‘ਤੇ ਹੋਏ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਹੈ, ਅਤੇ ਕਿਹਾ ਕਿ ਇਸ ਹਮਲੇ ਵਿੱਚ ਉਹ ਅਤੇ ਰੋਹਿਤ ਗੋਦਾਰਾ ਸ਼ਾਮਲ ਸਨ।

ਗੋਲਡੀ ਨੇ ਇਹ ਵੀ ਸਾਫ਼ ਕੀਤਾ ਕਿ ਉਸ ਦੇ ਪਾਕਿਸਤਾਨ ਜਾਂ IS*I ਨਾਲ ਕੋਈ ਸੰਬੰਧ ਨਹੀਂ ਹਨ ਅਤੇ ਨਾ ਹੀ ਉਹ ਕਿਸੇ ਵੀ ਫੰਡਿੰਗ ਨੈੱਟਵਰਕ ਦਾ ਹਿੱਸਾ ਹੈ।

ਇਹ ਵੱਡਾ ਦਾਅਵਾ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਅਤੇ ਹੁਣ ਇਹ ਵੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਨਵਾਂ ਸਾਹਮਣੇ ਆਉਂਦਾ ਹੈ।