ਨੰਗਲ 10 ਨਵੰਬਰ 2025 AJ DI Awaaj
Punjab Desk : ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਨੰਗਲ ਵਿਖੇ ਟੈਰੀਟੋਰੀਅਲ ਆਰਮੀ ਲਈ ਜਿਲ੍ਹਾ ਰੋਪੜ, ਤਹਿਸੀਲ ਗੜਸ਼ੰਕਰ ਦੇ ਜਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੋਰ ਦੇ ਜਿਲ੍ਹਾ ਨਵਾਂਸ਼ਹਿਰ ਦੇ ਯੁਵਕਾਂ ਲਈ ਕੈਂਪ ਵਿੱਚ ਦਾਖਲਾ ਸ਼ੁਰੂ ਹੈ।
ਇਹ ਭਰਤੀ 103 ਇਨਫੈਨਟਰੀ ਸਿਖਲਾਈ ਬਟਾਲੀਅਨ ਵੱਲੋਂ ਲੁਧਿਆਣਾ ਵਿਖੇ 17 ਨਵੰਬਰ ਤੋਂ 30 ਨਵੰਬਰ 2025 ਤੱਕ ਕੀਤੀ ਜਾ ਰਹੀ ਹੈ। ਭਰਤੀ ਵਾਸਤੇ ਉਮਰ 18 ਤੋਂ 42 ਸਾਲ ਅਤੇ ਘੱਟੋਂ – ਘੱਟ ਦਸਵੀਂ ਪਾਸ 45 ਪ੍ਰਤੀਸ਼ਤ ਅੰਕਾ ਨਾਲ, ਲੰਬਾਈ 160 ਸੈਟੀਮੀਟਰ, ਭਾਰ 50 ਕਿਲੋਗ੍ਰਾਮ, ਛਾਤੀ- 77/82 ਸੈਂਟੀਮੀਟਰ ਹੈ।
ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਵੱਲੋਂ ਦੱਸਿਆ ਗਿਆ ਹੈ ਕਿ ਟ੍ਰੇਨਿੰਗ ਦੋਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਹੈ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਇਲ ਨੰ: 90415-58978 ,9888516122 ਤੇ ਜਾਂ ਸੀ.ਪਾਈਟ ਕੈਂਪ ਮਾਰਫਤ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।














