ਫੀਫਾ ਵਰਲਡ ਕੱਪ 2026: ਫਰਾਂਸ ਨੂੰ 2-0 ਨਾਲ ਹਰਾ ਕੇ ਸਪੇਨ ਦੂਜੀ ਵਾਰ ਫਾਈਨਲ ‘ਚ

4

15 July 2026 Aj Di Awaaj

Sports Desk: ਫੀਫਾ ਵਰਲਡ ਕੱਪ 2026 ਦੇ ਸੈਮੀਫਾਈਨਲ ਵਿੱਚ ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਰਾਂਸ ਨੂੰ 2-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਟੈਕਸਾਸ ਦੇ ਆਰਲਿੰਗਟਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਸਪੇਨ ਨੇ ਸ਼ੁਰੂ ਤੋਂ ਹੀ ਮੈਚ ‘ਤੇ ਆਪਣਾ ਦਬਦਬਾ ਬਣਾਈ ਰੱਖਿਆ।

ਪਹਿਲੇ ਹਾਫ ਵਿੱਚ ਮਿਕੇਲ ਓਯਾਰਜ਼ਾਬਲ ਨੇ ਪੈਨਲਟੀ ‘ਤੇ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਦੂਜੇ ਹਾਫ ਦੀ ਸ਼ੁਰੂਆਤ ਵਿੱਚ ਪੇਡਰੋ ਪੋਰੋ ਨੇ ਦੂਜਾ ਗੋਲ ਕਰਕੇ ਸਪੇਨ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਸ਼ਾਨਦਾਰ ਪ੍ਰਦਰਸ਼ਨ ਲਈ ਪੇਡਰੋ ਪੋਰੋ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।

ਫਰਾਂਸ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਕਿਲੀਅਨ ਐਮਬਾਪੇ, ਉਸਮਾਨ ਡੇਮਬੇਲੇ ਅਤੇ ਮਾਈਕਲ ਓਲੀਸੇ ਦੀ ਹਮਲਾਵਰ ਲਾਈਨ ਸਪੇਨ ਦੀ ਮਜ਼ਬੂਤ ਰੱਖਿਆ ਨੂੰ ਭੇਦਣ ਵਿੱਚ ਨਾਕਾਮ ਰਹੀ। ਗੋਲਕੀਪਰ ਉਨਾਈ ਸਾਈਮਨ ਨੇ ਵੀ ਕਈ ਅਹਿਮ ਬਚਾਅ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਜਿੱਤ ਨਾਲ ਸਪੇਨ ਲਗਾਤਾਰ ਦੂਜੀ ਵਾਰ ਵਰਲਡ ਕੱਪ ਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ 19 ਜੁਲਾਈ ਨੂੰ ਹੋਣ ਵਾਲੇ ਫਾਈਨਲ ਵਿੱਚ ਉਸਦਾ ਮੁਕਾਬਲਾ ਇੰਗਲੈਂਡ ਜਾਂ ਅਰਜਨਟੀਨਾ ਨਾਲ ਹੋਵੇਗਾ।