ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ

2

ਫਿ਼ਰੋਜ਼ਪੁਰ, 10 ਅਗਸਤ 2026 AJ DI Awaaj

Punjab Desk : ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ  ਸ. ਜਸਪਾਲ ਸਿੰਘ ਸਹਾਇਕ ਡਾਇਰੇੈਕਟਰ, ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਅਤੇ ਡਾ. ਸੁਰੇਸ਼ ਕੁਮਾਰ ਸ਼ਰਮਾ ਵਾਇਸ ਚਾਂਸਲਰ ਐਸ.ਬੀ.ਐਸ.ਐਸ. ਯੁੂਨੀਵਰਸਿਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ 6 ਅਗਸਤ 2026 ਨੂੰ ਐਸ.ਬੀ.ਐਸ.ਐਸ. ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ ਗਈ, ਜਿਸ ਵਿੱਚ ਵੱਖ—ਵੱਖ ਕਾਲਜ/ਸੰਸਥਾਵਾਂ ਵਿੱਚ ਚੱਲ ਰਹੇ ਰੈੱਡ ਰੀਬਨ ਕਲੱਬਾਂ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।

ਇਸ ਮੌਕੇ ਡਾ. ਰਾਜੀਵ ਅਰੋੜ ਰਜਿਸਟਰਾਰ ਐਸ.ਬੀ.ਐਸ.ਐਸ. ਯੂਨੀਵਰਸਿਟੀ ਅਤੇ ਜਸਪਾਲ ਸਿੰਘ ਸਹਾਇਕ ਡਾਇਰੇੈਕਟਰ, ਯੁਵਕ ਸੇਵਾਵਾਂ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ਼ ਚੈੱਕ ਰਾਹੀਂ ਇਨਾਮ ਦਿੱਤੇ ਗਏ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਪਹਿਲਾਂ ਸਥਾਨ ਹਾਸਲ ਕਰਨ ਵਾਲੇ ਲੜਕੇ ਅਤੇ ਲੜਕੀਆਂ ਨੂੰ ਚਾਰ—ਚਾਰ ਹਜ਼ਾਰ ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਤਿੰਨ—ਤਿੰਨ ਹਜ਼ਾਰ ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ  ਵਾਲਿਆਂ ਨੂੰ ਦੋ—ਦੋ ਰੁਪਏ ਦਿੱਤੇ ਗਏ।

ਇਸ ਰੈੱਡ ਰਨ ਵਿੱਚ ਲੜਕਿਆਂ ਵਿੱਚ ਹਰਦੀਪ ਸਿੰਘ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ ਨੇ ਪਹਿਲਾ ਸਥਾਨ, ਜ਼ਸ਼ਨਪ੍ਰੀਤ ਸਿੰਘ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ ਨੇ ਦੂਸਰਾ ਸਥਾਨ ਅਤੇ ਰਕਸਿ਼ਤ ਐਸ.ਬੀ.ਐਸ.ਐਸ. ਯੂਨੀਵਰਸਿਟੀ, ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਪ੍ਰਨੀਤ ਕੌਰ ਪੀ.ਯੂ.ਸੀ.ਸੀ. ਮੋਹਕਮ ਖਾਂ ਵਾਲਾ ਨੇ ਪਹਿਲਾ, ਹਰਮਨ ਕੌਰ ਸਰਕਾਰੀ ਕਾਲਜ ਜ਼ੀਰਾ ਨੇ ਦੂਜਾ ਸਥਾਨ ਅਤੇ ਸਰਬਜੀਤ ਕੌਰ ਐਸ.ਯੂ.ਐਸ.ਪੀ.ਯੂ.ਸੀ.ਸੀ. ਗੁਰੂਹਰਸਹਾਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਸਮੇਂ ਸ. ਗੁਰਪ੍ਰੀਤ ਸਿੰਘ, ਗੁਰਜੀਵਨ ਸਿੰਘ ਅਤੇ ਯਸ਼ਪਾਲ ਨੋਡਲ ਅਫਸਰ ਰੈੱਡ ਰੀਬਨ ਕਲੱਬ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਇਸ ਸਮੇਂ ਵੱਖ—ਵੱਖ ਕਾਲਜਾਂ ਦੇ ਨੋਡਲ ਅਫਸਰ ਵੀ ਹਾਜ਼ਰ ਸਨ।

ਮੈਰਾਥਨ ਤੋਂ ਉਪਰੰਤ ਸਹਾਇਕ ਡਾਇਰੇੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ ਵੱਲੋਂ ਇੱਕ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਾਇਆ ਅਤੇ ਨਸਿ਼ਆ ਦੇ ਵੱਧ ਰਹੇ ਰੁਝਾਨ ਨੂੰ ਠੱਲ  ਪਾਉਣ ਲਈ ਪ੍ਰੇਰਿਆ। ਇਸ ਦੇ ਨਾਲ ਹੀ ਏਡਜ਼ ਅਵੇਰਨੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ।

       ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਸਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਇੱਕ ਜਿ਼ਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਰੈੱਡ ਰਿਬਨ ਕਲੱਬਾਂ ਨੂੰ ਸਾਲ 2026—27 ਦੀ ਸਾਲਾਨਾ ਗ੍ਰਾਂਟ ਜਾਰੀ ਕੀਤੀ ਗਈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਨਵੇਂ ਕਾਲਜਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਤਾਂ ਜ਼ੋ ਉਹਨਾਂ ਕਾਲਜਾਂ ਵਿੱਚ ਰੈੱਡ ਰਿਬਨ ਕਲੱਬ ਖੋਲ੍ਹੇ ਜਾਣ।ਇਸ ਸਮੇਂ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਨੇ ਸਾਰੇ ਕਾਲਜਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਾਲਜਾਂ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਨਸ਼ਿਆਂ, ਐੱਚ.ਆਈ.ਵੀ./ਏਡਜ਼, ਟੀ.ਬੀ ਤੋਂ ਬਚਾਅ ਅਤੇ ਖੂਨਦਾਨ ਸਬੰਧੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

             ਮੀਟਿੰਗ ਵਿੱਚ ਸਾਲ 2026—27 ਦੌਰਾਨ ਰੈਡ ਰੀਬਨ ਕਲੱਬਾਂ ਵੱਲੋਂ ਕੀਤੇ ਜਾਣ ਵਾਲੇ ਕਾਰਜ਼ਾ ਬਾਰੇ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਅਡਾਪਟ ਕੀਤੇ ਪਿੰਡਾਂ ਵਿੱਚ ਐੱਚ.ਆਈ.ਵੀ./ਏਡਜ਼ ਸਬੰਧੀ ਅਤੇ ਨਸ਼ਾ ਵਿਰੋਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਪੋ੍ਰਗਰਾਮ ਕੋਆਰਡੀਨੇਟਰਾਂ ਨੂੰ ਰਿਫੈਸ਼ਮੈਟ, ਲੰਚ ਕਰਵਾਇਆ ਗਿਆ।ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਕਾਲਜਾ ਦੇ ਨੋਡਲ ਇੰਚਾਰਜ਼/ਨੋਡਲ ਅਫਸਰਾਂ ਨੇ ਭਾਗ ਲਿਆ।