ਬਰਨਾਲਾ, 21 ਅਗਸਤ 2025 AJ DI Awaaj
Punjab Desk : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖ਼ਲਾਈ ਪ੍ਰੀਸ਼ਦ ਪੰਜਾਬ ਦੇ ਹੁਕਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਰਨਾਲਾ ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ 115 ਸਰਕਾਰੀ ਸਕੂਲ, 10 ਪ੍ਰਾਈਵੇਟ ਸਕੂਲ ਅਤੇ ਇੱਕ ਏਡਿਡ ਸਕੂਲ ਦੇ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਸਬੰਧੀ ਐਡਵੋਕੇਸੀ ਮੀਟਿੰਗ ਕਰਵਾਈ।
ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਕਿਸ਼ੋਰਾਂ ਸਬੰਧੀ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਅਧਿਆਪਕਾਂ ਨੂੰ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਕੋਆਰਡੀਨੇਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ 252 ਅਧਿਆਪਕਾਂ ਨੇ ਹਿੱਸਾ ਲਿਆ। ਇਹ ਮੀਟਿੰਗ 6 ਬੈਚਾਂ ਵਿੱਚ ਕਰਵਾਈ ਗਈ। ਹਰ ਬੈਚ ਵਿੱਚ 42 ਅਧਿਆਪਕ ਸ਼ਾਮਲ ਸਨ।
ਰਿਸੋਰਸ ਪਰਸਨਜ਼ ਅਮਰਿੰਦਰ ਕੌਰ, ਨਮਰਇਤਾ ਅਤੇ ਰੇਨੂੰਕਾ ਸ਼ਰਮਾ ਨੇ ਅਧਿਆਪਕਾਂ ਨੂੰ ਸਕੂਲ ਵਿੱਚ ਕਿਸ਼ੋਰ ਸਿੱਖਿਆ ਨਾਲ ਸਬੰਧਿਤ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਅਤੇ ਐਚ ਆਈ ਵੀ (ਏਡਸ) ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਨਵਦੀਪ ਕੁਮਾਰ ਨੇ ਸਟੇਜ ਸੰਚਾਲਨ, ਰੋਹਿਤ ਸਿੰਗਲਾ, ਅਜੀਤਪਾਲ ਸਿੰਘ, ਚੇਤਵੰਤ ਸਿੰਘ ਨੇ ਪ੍ਰਬੰਧਕ ਦੀ ਭੂਮਿਕਾ ਨਿਭਾਈ।












