ਬਰਨਾਲਾ, 9 ਫਰਵਰੀ 2026 AJ DI Awaaj
Punjab Desk : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਮਿਤੀ 11 ਫਰਵਰੀ 2026 (ਦਿਨ ਬੁੱਧਵਾਰ) ਨੂੰ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਦਫ਼ਤਰ ਬਰਨਾਲਾ ਦੀ ਕਰੀਅਰ ਕਾਊਂਸਲਰ ਮਿਸ ਸੁਮਿੰਦਰ ਕੌਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਲ, ਡੀ.ਸੀ. ਕੰਪਲੈਕਸ, ਬਰਨਾਲਾ ਵਿੱਚ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮੁਥੂਟ ਮਾਈਕ੍ਰੋਫਿਨ ਲਿਮਟਿਡ ਕੰਪਨੀ ਵੱਲੋਂ ਫੀਲਡ ਸਟਾਫ਼ ਦੀਆਂ ਅਸਾਮੀਆਂ (ਲੜਕੇ/ਲੜਕੀਆਂ) ਦੀ ਭਰਤੀ ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਇਨ੍ਹਾਂ ਅਸਾਮੀਆਂ ਲਈ ਵਿੱਦਿਅਕ ਯੋਗਤਾ12ਵੀਂ ਪਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ, ਉਮਰ ਹੱਦ 18 ਤੋਂ 32 ਸਾਲ ਅਤੇ ਉਮੀਦਵਾਰ ਕੋਲ ਆਪਣਾ ਵਾਹਨ ਅਤੇ ਡਰਾਈਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ।
ਕਰੀਅਰ ਕਾਊਂਸਲਰ ਨੇ ਅਪੀਲ ਕੀਤੀ ਕਿ ਚਾਹਵਾਨ ਉਮੀਦਵਾਰ ਇੰਟਰਵਿਊ ਦੌਰਾਨ ਆਪਣੇ ਨਾਲ ਆਪਣਾ ਰਿਜ਼ਿਊਮ, ਆਧਾਰ ਕਾਰਡ ਅਤੇ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਲੈ ਕੇ ਸਮੇਂ ਸਿਰ ਪਹੁੰਚਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰ ਸਕਦੇ ਹਨ।














